ਨਵੀਂ ਦਿੱਲੀ (ਭਾਸ਼ਾ) - ਆਮ ਬਜਟ-2026 ਦੀਆਂ ਤਿਆਰੀਆਂ ਲੱਗਭਗ ਪੂਰੀਆਂ ਹੋ ਚੁੱਕੀਆਂ ਹਨ। ਇਸੇ ਸਬੰਧ ’ਚ ਵਿੱਤ ਮੰਤਰਾਲਾ ’ਚ ਰਵਾਇਤੀ ‘ਹਲਵਾ ਸੈਰੇਮਨੀ’ ਦਾ ਆਯੋਜਨ ਕੀਤਾ ਗਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ’ਚ ਭਾਗ ਲਿਆ। ਉਹ 1 ਫਰਵਰੀ ਨੂੰ ਲਗਾਤਾਰ 9ਵਾਂ ਬਜਟ ਪੇਸ਼ ਕਰ ਕੇ ਨਵਾਂ ਰਿਕਾਰਡ ਬਣਾਏਗੀ। ਦੱਸ ਦੇਈਏ ਕਿ ਹਲਵਾ ਸੈਰੇਮਨੀ ਲੋਕ ਸਭਾ ’ਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ 2025-26 ਦੀ ਤਿਆਰੀ ਦਾ ਅੰਤਿਮ ਪੜਾਅ ਹੈ। ਇਹ ਸਮਾਰੋਹ ਇਕ ਰਵਾਇਤੀ ਰਸਮ ਹੈ, ਜਿਸ ’ਚ ਰਵਾਇਤੀ ਮਠਿਆਈ ‘ਹਲਵਾ’ ਤਿਆਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
ਕੇਂਦਰ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ‘ਹਲਵਾ ਸੈਰੇਮਨੀ’ ਯੂਨੀਅਨ ਬਜਟ ਤਿਆਰ ਕਰਨ ’ਚ ਸ਼ਾਮਲ ਅਧਿਕਾਰੀਆਂ ਦੇ ‘ਲਾਕ-ਇਨ’ ਤੋਂ ਪਹਿਲਾਂ ਹੁੰਦੀ ਹੈ। ਹਲਵਾ ਸੈਰੇਮਨੀ ’ਚ ਕੇਂਦਰੀ ਵਿੱਤ ਮੰਤਰੀ ਦੇ ਨਾਲ ਵਿੱਤ ਮੰਤਰਾਲਾ ਅਧੀਨ ਆਉਣ ਵਾਲੇ ਸਾਰੇ ਵਿਭਾਗਾਂ ਦੇ ਸੈਕਟਰੀ ਅਤੇ ਬਜਟ ਤਿਆਰ ਕਰਨ ’ਚ ਸ਼ਾਮਲ ਦੂਜੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਹਲਵਾ ਸੈਰੇਮਨੀ ਦੇ ਮੌਕੇ ਵਿੱਤ ਮੰਤਰੀ ਨੇ ਬਜਟ ਪ੍ਰੈੱਸ ਦਾ ਵੀ ਦੌਰਾ ਕੀਤਾ।
ਇਹ ਵੀ ਪੜ੍ਹੋ : ਬਦਲ ਗਏ ਨਿਯਮ, ਬਦਰੀਨਾਥ-ਕੇਦਾਰਨਾਥ ਸਣੇ 45 ਮੰਦਰਾਂ 'ਚ ਇਨ੍ਹਾਂ ਲੋਕਾਂ ਦੀ NO ENTERY!
ਇੱਥੇ ਹਲਵਾ ਸੈਰੇਮਨੀ ਦਾ ਮਤਲਬ ਸਿਰਫ ਮਠਿਆਈ ਵੰਡਣਾ ਨਹੀਂ ਹੈ, ਸਗੋਂ ਇਹ ਇਕ ਸੰਕੇਤ ਹੁੰਦਾ ਹੈ ਕਿ ਬਜਟ ਦਾ ਗੁਪਤ ਅਤੇ ਸਭ ਤੋਂ ਸੰਵੇਦਨਸ਼ੀਲ ਦੌਰ ਹੁਣ ਸ਼ੁਰੂ ਹੋ ਚੁੱਕਾ ਹੈ। ਹਲਵਾ ਸੈਰੇਮਨੀ ਤੋਂ ਬਾਅਦ ਵਿੱਤ ਮੰਤਰਾਲਾ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਲਾਕ-ਇਨ ਪੀਰੀਅਡ ’ਚ ਚਲੇ ਜਾਂਦੇ ਹਨ। ਇਸ ਦਾ ਮਤਲਬ ਉਹ ਲੋਕ ਬਜਟ ਪੇਸ਼ ਹੋਣ ਤੱਕ ਮੰਤਰਾਲਾ ਕੰਪਲੈਕਸ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਨਾ ਹੀ ਕਿਸੇ ਨਾਲ ਸੰਪਰਕ ਕਰ ਕੇ ਗੱਲ ਕਰ ਸਕਦੇ ਹਨ।
ਇਹ ਵੀ ਪੜ੍ਹੋ : ਤਾਜ਼ਾ ਬਰਫ਼ਬਾਰੀ! ਤੁਸੀਂ ਵੀ ਬਣਾ ਰਹੇ ਹੋ ਪਹਾੜਾਂ 'ਤੇ ਘੁੰਮਣ ਦਾ ਪਲਾਨ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਦਾ ਸੁਝਾਅ : ਤੇਜ਼ਾਬ ਹਮਲੇ ਦੇ ਦੋਸ਼ੀਆਂ ਦੀ ਜ਼ਬਤ ਕੀਤੀ ਜਾਏ ਜਾਇਦਾਦ
NEXT STORY