ਬਿਜ਼ਨੈੱਸ ਡੈਸਕ—ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਇਕ ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ 'ਚ ਅਰਥਵਿਵਸਥਾ ਨੂੰ ਵਾਧਾ ਦੇਣ ਲਈ 'ਕਾਰਜ ਯੋਜਨਾ' ਪੇਸ਼ ਕਰੇਗੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਰਥਵਿਵਸਥਾ ਦੀ ਬੁਨਿਆਦ ਮਜ਼ਬੂਤ ਬਣੀ ਹੋਈ ਹੈ।
ਜਾਵੇਡਕਰ ਨੇ ਮੰਤਰੀ ਮੰਡਲ ਦੀ ਮੀਟਿੰਗ ਦੇ ਬਾਅਦ ਮੀਡੀਆ ਬ੍ਰੀਫਿੰਗ ਦੇ ਦੌਰਾਨ ਕੌਮਾਂਤਰੀ ਮੁਦਰਾਫੰਡ (ਆਈ.ਐੱਮ.ਐੱਫ.) ਦੇ ਭਾਰਤ ਦੇ ਆਰਥਿਕ ਵਾਧੇ ਦੇ ਅਨੁਮਾਨ ਨੂੰ ਘਟਾਉਣ ਨਾਲ ਜੁੜੇ ਸਵਾਲਾਂ 'ਤੇ ਕਿਹਾ ਕਿ ਅਰਥਵਿਵਸਥਾ 'ਸੁਧਾਰ' ਦੇ ਰਸਤੇ 'ਤੇ ਹੈ ਅਤੇ ਕਿਸੇ ਨੂੰ ਵੀ ਨਿਰਾਸ਼ਾਜਨਕ ਰਾਏ ਨਹੀਂ ਰੱਖਣੀ ਚਾਹੀਦੀ।
ਜਾਵੇਡਕਰ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਦੀ ਆਲੋਚਨਾ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਪ੍ਰਕਿਰਿਆ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ 'ਚ ਵੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਇਹ ਪ੍ਰਕਿਰਿਆ ਚੰਗੀ ਸੀ ਪਰ ਜਦੋਂ ਅੱਜ ਭਾਜਪਾ ਇਹੀਂ ਕੰਮ ਕਰ ਰਹੀ ਹੈ ਤਾਂ ਇਹ ਬੁਰੀ ਬਣ ਗਈ।
ਮੁੰਬਈ 'ਚ 27 ਜਨਵਰੀ ਤੋਂ 24 ਘੰਟੇ ਖੁੱਲ੍ਹੇ ਰਹਿਣਗੇ ਰੈਸਟੋਰੈਂਟ ਅਤੇ ਸਿਨੇਮਾਘਰ
NEXT STORY