ਜੰਮੂ— ਜੰਮੂ ਤੋਂ ਕਟੜਾ ਜਾ ਰਹੀ ਯਾਤਰੀ ਬੱਸ ਮੂਰੀ ਨਾਕੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਤਿੰਨ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਦਕਿ ਇਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਸ ਬੇਕਾਬੂ ਹੋ ਗਈ, ਜਿਸ ਨਾਲ ਇਹ ਹਾਦਸਾ ਹੋ ਗਿਆ। ਬੱਸ ਯੂ.ਪੀ ਨੰਬਰ ਦੀ ਸੀ। ਮ੍ਰਿਤਕ ਯਾਤਰੀ ਦੀ ਪਛਾਣ ਖਜੂਰੂ ਪੁੱਤਰ ਰਤਨ ਵਾਸੀ ਰਾਜੀਪੁਰ ਪਲਵਲ ਹਰਿਆਣਾ ਦੇ ਤੌਰ 'ਤੇ ਹੋਈ ਹੈ। ਬਾਕੀ ਜ਼ਖਮੀਆਂ ਨੂੰ ਜੰਮੂ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।
ਜ਼ਖਮੀਆਂ ਦੀ ਪਛਾਣ ਮਹੇਸ਼ ਕੁਮਾਰ ਪੁੱਤਰ ਪ੍ਰਕਾਸ਼ ਵਾਸੀ ਰਾਮਪੁਰ, ਸੋਨੂੰ ਕੁਮਾਰ ਪੁੱਤਰ ਰੋਸ਼ਨ ਪਾਲ ਵਾਸੀ ਸ਼ਿਕਾਰਪੁਰ ਬੁਲੰਦਸ਼ਹਿਰ ਯੂ.ਪੀ. ਅਤੇ ਮਿਥਨ ਲਾਲ ਪੁੱਤਰ ਗਨੇਸ਼ੀ ਠਾਕੁਰ ਵਾਸੀ ਚੈਨਪੁਰ ਸ਼ਿਕਾਰਪੁਰ ਬੁਲੰਦਸ਼ਹਿਰ ਯੂ.ਪੀ ਦੇ ਰੂਪ 'ਚ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਦਿੱਲੀ 'ਚ ਖਰਾਬ ਹਵਾ ਕਾਰਨ ਨੋਇਡਾ ਅਤੇ ਗੁੜਗਾਓਂ 'ਚ ਲੱਗ ਸਕਦੀ ਹੈ ਜੇਨਰੇਟਰ 'ਤੇ ਰੋਕ
NEXT STORY