ਨੈਸ਼ਨਲ ਡੈਸਕ : ਕੁਰਨੂਲ ਜ਼ਿਲ੍ਹੇ 'ਚ ਹੈਦਰਾਬਾਦ ਜਾਣ ਵਾਲੀ ਇੱਕ ਨਿੱਜੀ ਬੱਸ ਦੇ ਦੋਪਹੀਆ ਵਾਹਨ ਨਾਲ ਟਕਰਾਉਣ ਨਾਲ ਅੱਜ ਵੱਡਾ ਹਾਦਸਾ ਵਾਪਰ ਗਿਆ। ਬੱਸ ਨੂੰ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਸਵਾਰੀਆਂ ਨੇ ਆਪਣੀ ਜਾਨ ਬਚਾਉਣ ਲਈ ਬੱਸ ਦਾ ਐਮਰਜੈਂਸੀ ਸ਼ੀਸ਼ਾ ਤੋੜ ਦਿੱਤਾ, ਜਿਸ ਤੋਂ ਛਾਲ ਮਾਰ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈਆਂ ਦੇ ਸੱਟਾ ਵੀ ਲੱਗ ਗਈਆਂ। ਹਾਦਸੇ ਵਿਚ ਵਾਲ-ਵਾਲ ਬਚੇ ਲੋਕਾਂ ਵਿਚ ਇਕ ਨੌਜਵਾਨ ਨੇ ਇਸ ਘਟਨਾ ਦੀ ਸਾਰੀ ਸੱਚਾਈ ਦੱਸੀ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ।
ਪੜ੍ਹੋ ਇਹ ਵੀ : ਹਾਈਵੇਅ 'ਤੇ ਰੂਹ ਕੰਬਾਊ ਘਟਨਾ: ਹਾਦਸੇ ਦੌਰਾਨ ਬੱਸ ਨੂੰ ਲੱਗੀ ਅੱਗ, 20 ਤੋਂ ਵੱਧ ਲੋਕਾਂ ਦੀ ਮੌਤ
ਹਾਦਸੇ ਦੌਰਾਨ ਬੱਸ ਨੂੰ ਅੱਗ ਲੱਗਣ ਦੀ ਘਟਨਾ ਦੌਰਾਨ ਮੌਜੂਦ ਇਕ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਰਾਤ ਦੇ ਕਰੀਬ 2.30 ਵਜੇ ਦਾ ਸਮਾਂ ਸੀ। ਬੱਸ ਵਿਚ ਸਵਾਰ ਬਹੁਤ ਸਾਰੇ ਲੋਕ ਸੁੱਤੇ ਪਏ ਸਨ। ਮੈਂ ਵੀ ਸੁੱਤਾ ਸੀ। ਇਸ ਦੌਰਾਨ ਮੈਨੂੰ ਰੌਲਾ ਪੈਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਨੂੰ ਪਤਾ ਲੱਗਾ ਕਿ ਬੱਸ ਨਾਲ ਹਾਦਸਾ ਵਾਪਰ ਗਿਆ। ਇਸ ਤੋਂ ਬਾਅਦ ਮੈਂ ਦੇਖਿਆ ਕਿ ਬੱਸ ਦੇ ਅਗਲੇ ਵਾਲੇ ਅਤੇ ਸਾਈਡ ਵਾਲੇ ਹਿੱਸੇ ਨੂੰ ਅੱਗ ਲੱਗੀ ਹੋਈ ਹੈ। ਪਹਿਲਾਂ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਪਰ ਜਦੋਂ ਲੋਕਾਂ ਨੇ ਹਫ਼ੜਾ ਦਫ਼ੜੀ ਮਚਾਉਣੀ ਸ਼ੁਰੂ ਕੀਤੀ ਤਾਂ ਸਾਡੇ ਸਾਰਿਆਂ ਦੇ ਹੋਸ਼ ਉੱਡ ਗਏ। ਅਸੀਂ ਬੱਸ ਵਿਚ ਸੁੱਤੇ ਸਾਰੇ ਲੋਕਾਂ ਨੂੰ ਜਗਾ ਕੇ ਦੱਸਿਆ ਕਿ ਬੱਸ ਨੂੰ ਅੱਗ ਲੱਗ ਗਈ।
ਪੜ੍ਹੋ ਇਹ ਵੀ : ਵੱਡੀ ਵਾਰਦਾਤ: ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤਾ ਪੱਤਰਕਾਰ, ਫੈਲੀ ਸਨਸਨੀ
ਉਸ ਨੇ ਦੱਸਿਆ ਕਿ ਇਸ ਦੌਰਾਨ ਅਸੀਂ ਬੱਸ ਦੇ ਦਰਵਾਜ਼ੇ ਖੋਲ੍ਹਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਲਾਕ ਹੋ ਗਏ ਸਨ। ਫਿਰ ਅਸੀਂ ਬੱਸ ਦੀ ਐਮਰਜੈਂਸੀ ਖਿੜਕੀ ਵੱਲ ਗਏ। ਖਿੜਕੀ ਦਾ ਕੋਈ ਹੈਂਡਲ ਨਾ ਹੋਣ ਕਾਰਨ ਸਾਨੂੰ ਬਹੁਤ ਪਰੇਸ਼ਾਨੀ ਹੋਈ। ਅਸੀਂ ਸਾਰਿਆਂ ਨੇ ਰਲ ਕੇ ਖਿੜਕੀ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ, ਜੋ ਕਾਫ਼ੀ ਮਿਹਨਤ ਕਰਨ ਤੋਂ ਬਾਅਦ ਟੁੱਟ ਗਿਆ। ਇਸ ਦੌਰਾਨ ਬੱਸ ਵਿਚ ਬਹੁਤ ਸਾਰਾ ਧੁੰਆ ਹੋ ਗਿਆ ਸੀ, ਜਿਸ ਕਾਰਨ ਲੋਕਾਂ ਦੀ ਹਾਲਤ ਖ਼ਰਾਬ ਹੋ ਗਈ। ਸ਼ੀਸ਼ਾ ਟੁੱਟਣ ਤੋਂ ਬਾਅਦ ਅਸੀਂ 11 ਦੇ ਕਰੀਬ ਬਾਹਰ ਨਿਕਲੇ, ਜਦਕਿ ਕਈ ਲੋਕ ਡਰਾਈਵਰ ਵਾਲੇ ਸ਼ੀਸ਼ੇ ਤੋਂ ਬਾਹਰ ਨਿਕਲੇ।
ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ
ਨੌਜਵਾਨ ਨੇ ਦੱਸਿਆ ਕਿ ਹਾਦਸੇ ਦੌਰਾਨ ਅੱਗ ਲੱਗਣ ਕਾਰਨ ਬੱਸ ਦੇ ਡਰਾਈਵਰ ਵਾਲਾ ਦਰਵਾਜ਼ਾਂ ਵੀ ਲਾਕ ਹੋ ਗਿਆ ਸੀ, ਜਿਸ ਕਾਰਨ ਉਸ ਦਾ ਵੀ ਲੋਕਾਂ ਨੂੰ ਸ਼ੀਸ਼ਾ ਤੋੜਨਾ ਪਿਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਸੱਟਾ ਲੱਗੀਆਂ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਬਾਕੀ ਸਾਰੇ ਲੋਕ ਅੱਗ ਵਿਚ ਝੁਲਸ ਗਏ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।
ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ
ਸਮਸਤੀਪੁਰ ਤੋਂ PM ਮੋਦੀ ਦਾ ਚੋਣ ਬਿਗੁਲ ! ਬੋਲੇ-'ਨਵੀਂ ਰਫਤਾਰ ਨਾਲ ਚੱਲੇਗਾ ਬਿਹਾਰ, ਜਦੋਂ ਆਏਗੀ NDA ਦੀ ਸਰਕਾਰ'
NEXT STORY