ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਅਮੋਲ ਮੁਜੂਮਦਾਰ ਨੇ ਕਿਹਾ ਹੈ ਕਿ ਟੀਮ ਏਸ਼ੀਆਈ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਅਤੇ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਟਰਾਫ਼ੀ ਨਾ ਸਵੀਕਾਰ ਕਰਨ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਰੁਖ਼ ਨਾਲ ਪੂਰੀ ਤਰ੍ਹਾਂ ਇੱਕਜੁੱਟ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਰਨਾਂ ਨਾਲ ਕਰਾਰੀ ਹਾਰ ਦੇ ਕੇ ਰਿਕਾਰਡ 8ਵੀਂ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਸੀ, ਪਰ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਤੇ ਗ੍ਰਹਿ ਮੰਤਰੀ ਨਕਵੀ ਤੋਂ ਟਰਾਫ਼ੀ ਲੈਣ ਤੋਂ ਇਨਕਾਰ ਕਰ ਦਿੱਤਾ।
ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮੋਲ ਮੁਜੂਮਦਾਰ ਨੇ ਕਿਹਾ ਕਿ BCCI ਨੇ ਜੋ ਰੁਖ਼ ਅਪਣਾਇਆ ਹੈ, ਟੀਮ ਉਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, "ਸਾਡੇ ਲਈ ਇਹ ਟੂਰਨਾਮੈਂਟ ਅਧਿਕਾਰਤ ਤੌਰ 'ਤੇ ਖ਼ਤਮ ਹੋ ਚੁੱਕਾ ਹੈ ਅਤੇ ਅਸੀਂ ਚੈਂਪੀਅਨ ਹਾਂ, ਸਾਡੇ ਲਈ ਇਹੀ ਕਾਫ਼ੀ ਹੈ"। ਉਨ੍ਹਾਂ ਦੱਸਿਆ ਕਿ ਸਟੇਡੀਅਮ 'ਚ ਲੱਗੇ ਵੱਡੇ ਬੋਰਡ 'ਤੇ ਵੀ ਸਾਫ਼ ਲਿਖਿਆ ਸੀ ਕਿ ਭਾਰਤ ਏਸ਼ੀਆ ਕੱਪ 2026 ਦਾ ਚੈਂਪੀਅਨ ਹੈ। ਮੁਜੂਮਦਾਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਟੀਮ ਨੂੰ ਟਰਾਫ਼ੀ ਮਿਲਣ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਅਤੇ ਹੁਣ ਟੀਮ ਦਾ ਪੂਰਾ ਧਿਆਨ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਤੇ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2025 ਵਿੱਚ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਵੀ ਪਹਿਲਗਾਮ ਅੱਤਵਾਦੀ ਹਮਲੇ (ਜਿਸ ਵਿੱਚ 26 ਲੋਕ ਮਾਰੇ ਗਏ ਸਨ) ਦੇ ਵਿਰੋਧ ਵਿੱਚ ਨਕਵੀ ਤੋਂ ਟਰਾਫ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਪੁਰਸ਼ ਟੀਮ ਦੀ ਟਰਾਫ਼ੀ ਵੀ ਦੁਬਈ ਸਥਿਤ ACC ਮੁੱਖ ਦਫ਼ਤਰ ਵਿੱਚ ਬੰਦ ਪਈ ਹੈ, ਕਿਉਂਕਿ ਨਕਵੀ ਦਾ ਕਹਿਣਾ ਹੈ ਕਿ ਉਹ ਖ਼ੁਦ ਹੀ ਇਹ ਟਰਾਫ਼ੀ ਜੇਤੂ ਟੀਮ ਨੂੰ ਸੌਂਪਣਗੇ।
ਕਦੋਂ ਖੇਡਿਆ ਜਾਵੇਗਾ IND vs AFG ਦਾ ਦੂਜਾ ਟੀ20 ਮੁਕਾਬਲਾ? ਨੋਟ ਕਰ ਲਵੋ ਬਾਕੀ ਮੈਚਾਂ ਦਾ ਸ਼ਡਿਊਲ
NEXT STORY