ਰਾਜਾਪੁਰਮ- ਕੇਰਲ ਦੇ ਰਾਜਾਪੁਰਮ 'ਚ ਐਤਵਾਰ ਨੂੰ ਬਰਾਤ ਲੈ ਕੇ ਆ ਰਹੀ ਇਕ ਬੱਸ ਮਕਾਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਇਸ ਹਾਦਸੇ 'ਚ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਦੁਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ
ਜਾਣਕਾਰੀ ਅਨੁਸਾਰ ਬੱਸ 'ਚ 70 ਤੋਂ ਵੱਧ ਲੋਕ ਸਨ, ਜਿਨ੍ਹਾਂ 'ਚੋਂ 44 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 33 ਲੋਕਾਂ ਦਾ ਕਾਨਹਾਂਗਡ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 5 ਦੀ ਮੌਤ ਪੁਤੰਕਲ ਤਾਲੁਕ ਹਸਪਤਾਲ 'ਚ ਹੋਈ, ਜਦੋਂ ਕਿ ਇਕ ਦੀ ਕਾਨਹਾਂਗਡ ਜ਼ਿਲ੍ਹਾ ਹਸਪਤਾਲ 'ਚ ਹੋ ਗਈ। ਕਾਸਰਗੋਡ ਜ਼ਿਲ੍ਹਾ ਕਲੈਕਟਰ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀ ਇਹ ਗੱਲ
ਮੁੰਬਈ ਧਮਾਕਿਆਂ ਦੀ ਦੋਸ਼ੀ ਰੂਬੀਨਾ ਮੇਮਨ ਨੂੰ ਧੀ ਦੇ ਵਿਆਹ ਲਈ ਮਿਲੀ 6 ਦਿਨ ਦੀ ਪੈਰੋਲ
NEXT STORY