ਨੈਸ਼ਨਲ ਡੈਸਕ- ਬੱਸ 'ਚ ਸਵਾਰ ਇਕ ਯਾਤਰੀ ਨੂੰ ਦਰਵਾਜ਼ਾ ਖੋਲ੍ਹ ਕੇ ਥੁੱਕਣਾ ਭਾਰੀ ਪੈ ਗਿਆ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਵਾਪਰਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਚਾਰਬਾਗ ਡਿਪੋ ਦੀ ਏਅਰ ਕੰਡੀਸ਼ਨਡ ਪਿੰਕ ਬੱਸ ਸ਼ਨੀਵਾਰ ਸਵੇਰੇ 10.30 ਵਜੇ ਪੂਰਵਾਂਚਲ ਐਕਸਪ੍ਰੈੱਸ-ਵੇਅ ਦੇ ਰਸਤੇ ਆਜਮਗੜ੍ਹ ਤੋਂ ਲਖਨਊ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਬੱਸ ਜਦੋਂ ਬਲਦੀਰਾਏ ਦੇ ਬੀਹੀ ਕੋਲ ਪਹੁੰਚੀ ਤਾਂ ਉਸੇ ਸਮੇਂ ਇਕ ਯਾਤਰੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਥੁੱਕਣ ਲੱਗਾ, ਉਦੋਂ ਅਚਾਨਕ ਬੱਸ ਤੋਂ ਉਹ ਸੜਕ 'ਤੇ ਡਿੱਗਿਆ ਅਤੇ ਉਸ ਦੀ ਮੌਤ ਹੋ ਗਈ।
ਬਲਦੀਰਾਏ ਥਾਣੇ ਦੇ ਇੰਚਾਰਜ (ਐੱਸ.ਐੱਚ.ਓ.) ਧੀਰਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਖਨਊ ਦੇ ਚਿਨਹਟ ਥਾਣਾ ਖੇਤਰ ਦੇ ਛਤਰੀਕ ਰੋਡ ਵਾਸੀ ਰਾਮ ਜਿਆਵਨ (45) ਵਜੋਂ ਹੋਈ ਹੈ। ਬੱਸ 'ਚ ਰਾਮ ਜਿਆਵਨ ਨਾਲ ਉਸ ਦੀ ਪਤਨੀ ਸਾਵਿਤਰੀ ਵੀ ਯਾਤਰਾ ਕਰ ਰਹੀ ਸੀ। ਇਸ ਵਿਚ ਬੱਸ ਨੂੰ ਰੋਕ ਕੇ ਉੱਤਰ ਪ੍ਰਦੇਸ਼ ਐਕਸਪ੍ਰੈੱਸ ਵੇਅ ਉਦਯੋਗਕਿ ਵਿਕਾਸ ਅਥਾਰਟੀ (ਯੂਪੀਡਾ) ਦੇ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਕੁਮਾਰ ਨੇ ਦੱਸਿਆ ਕਿ ਯੂਪੀਡਾ ਕਰਮੀਆਂ ਨੇ ਯਾਤਰੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਬੱਸ ਨੂੰ ਥਾਣੇ ਲੈ ਕੇ ਆਈ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਦਾ ਨਿੱਜੀ Gmail ਆਈ.ਡੀ. ਹੋਈ ਹੈਕ
NEXT STORY