ਜੰਮੂ (ਭਾਸ਼ਾ): ਜੰਮੂ-ਕਸ਼ਮੀ ਦੇ ਰਿਆਸੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਮਾਤਾ ਵੈਸ਼ਨੋ ਦੇਵੀ ਮੰਦਰ ਤੋਂ ਪਰਤ ਰਹੇ 10 ਸ਼ਰਧਾਲੂ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਵੱਲੋਂ ਰਿਸ਼ੀ ਸੁਨਕ ਨਾਲ ਫ਼ੋਨ 'ਤੇ ਗੱਲਬਾਤ, 'ਭਾਰਤ ਵਿਰੋਧੀ ਅਨਸਰਾਂ' ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਅਧਿਕਾਰਤ ਸੂਤਰਾਂ ਮੁਤਾਬਕ ਕੱਟੜਾ ਤੋਂ ਨਵੀਂ ਦਿੱਲੀ ਜਾ ਰਹੀ ਇਕ ਬੱਸ ਕੱਟੜਾ ਦੇ ਬਾਹਰੀ ਇਲਾਕੇ ਵਿਚ ਸੜਕ ਤੋਂ ਫ਼ਿਸਲ ਕੇ ਪਲਟ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਵਾਹਨ ਵਿਚ ਸਵਾਰ 10 ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਬੱਸ ਤੇਜ਼ ਰਫ਼ਤਾਰ ਸੀ ਤੇ ਮੋੜ 'ਤੇ ਪਲਟ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
PM ਮੋਦੀ ਵੱਲੋਂ ਰਿਸ਼ੀ ਸੁਨਕ ਨਾਲ ਫ਼ੋਨ 'ਤੇ ਗੱਲਬਾਤ, 'ਭਾਰਤ ਵਿਰੋਧੀ ਅਨਸਰਾਂ' ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
NEXT STORY