ਨੈਸ਼ਨਲ ਡੈਸਕ- ਕ੍ਰਿਸਮਸ ਮੌਕੇ ਗੋਆ 'ਚ ਦਰਦਨਾਕ ਹਾਦਸਾ ਵਾਪਰ ਗਿਆ। ਉੱਤਰੀ ਗੋਆ ਦੇ ਕਲੰਗੁਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 20 ਹੋਰ ਜ਼ਖਮੀ ਹਨ।
ਪੁਲਸ ਨੇ ਕਿਸ਼ਤੀ ਵਿੱਚ ਸਵਾਰ 20 ਲੋਕਾਂ ਨੂੰ ਬਚਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1.30 ਵਜੇ ਵਾਪਰੀ। ਪੁਲਸ ਨੇ ਦੱਸਿਆ ਕਿ ਉੱਤਰੀ ਗੋਆ ਦੇ ਕਲੰਗੁਟ ਬੀਚ 'ਤੇ ਬੁੱਧਵਾਰ ਨੂੰ ਇੰਜਣ ਫੇਲ ਹੋਣ ਕਾਰਨ ਸੈਲਾਨੀਆਂ ਦੀ ਕਿਸ਼ਤੀ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਲਗਭਗ 20 ਹੋਰ ਜ਼ਖਮੀ ਹੋ ਗਏ। ਕਿਸ਼ਤੀ ਵਿੱਚ ਸਵਾਰ ਯਾਤਰੀਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਪਤਨੀ ਦੀ ਸਿਹਤ ਕਾਰਨ ਲਿਆ VRS, ਰਿਟਾਇਰਮੈਂਟ ਪਾਰਟੀ 'ਚ ਹੀ ਤੋੜ ਗਈ ਦਮ
2 ਯਾਤਰੀਆਂ ਨੇ ਨਹੀਂ ਪਹਿਨੀ ਸੀ ਲਾਈਫ ਸੇਵਿੰਗ ਜੈਕੇਟ
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਇੱਕ 54 ਸਾਲਾ ਵਿਅਕਤੀ ਦੀ ਕਿਸ਼ਤੀ ਪਲਟਣ ਤੋਂ ਬਾਅਦ ਮੌਤ ਹੋ ਗਈ, ਜਿਸ ਵਿੱਚ ਉਹ ਯਾਤਰਾ ਕਰ ਰਹੇ ਸਨ ਅਤੇ 20 ਹੋਰਾਂ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।" ਉਨ੍ਹਾਂ ਨੇ ਦੱਸਿਆ ਕਿ 2 ਯਾਤਰੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਲਾਈਫ ਸੇਵਿੰਗ ਜੈਕਟਾਂ ਪਾਈਆਂ ਹੋਈਆਂ ਸਨ।
ਸਰਕਾਰ ਦੁਆਰਾ ਨਿਯੁਕਤ ਲਾਈਫ ਸੇਵਿੰਗ ਏਜੰਸੀ ਦ੍ਰਿਸ਼ਟੀ ਮਰੀਨ ਦੇ ਬੁਲਾਰੇ ਨੇ ਕਿਹਾ ਕਿ ਕਿਸ਼ਤੀ ਬੀਚ ਤੋਂ ਲਗਭਗ 60 ਮੀਟਰ ਦੀ ਦੂਰੀ 'ਤੇ ਪਲਟ ਗਈ, ਜਿਸ ਕਾਰਨ ਸਾਰੇ ਯਾਤਰੀ ਸਮੁੰਦਰ ਦੇ ਪਾਣੀ ਵਿੱਚ ਡਿੱਗ ਗਏ।
ਇਹ ਵੀ ਪੜ੍ਹੋ- 2 ਸਹੇਲੀਆਂ ਨੇ ਇਕੱਠਿਆਂ ਖਤਮ ਕੀਤੀ ਆਪਣੀ ਜੀਵਨ ਲੀਲਾ, ਹੱਥਾਂ ’ਤੇ ਗੁਦਵਾਏ ਹੋਏ ਸਨ ਇਕ-ਦੂਜੇ ਦੇ ਨਾਂ
ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੀਜੇ ਦਿਨ ਵੀ ਜਾਰੀ
NEXT STORY