ਨਵੀਂ ਦਿੱਲੀ (ਭਾਸ਼ਾ) - ਵਿਦੇਸ਼ਾਂ 'ਚ ਬੈਠੇ ਗੈਂਗਸਟਰ ਜ਼ਬਰਨ ਵਸੂਲੀ ਕਰਨ ਲਈ ਦਿੱਲੀ ਦੇ ਕਾਰੋਬਾਰੀਆਂ ਨੂੰ ਕਾਲ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਸ਼ੁੱਕਰਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ 'ਚ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਖੇਤਰਾਂ ਤੋਂ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ। ਪੁਲਸ ਨੇ ਦੱਸਿਆ ਕਿ ਇਹ ਕਾਲਾਂ ਭਗੌੜੇ ਅਨਮੋਲ ਬਿਸ਼ਨੋਈ ਅਤੇ ਹਿਮਾਂਸ਼ੂ ਭਾਊ ਦੇ ਨਾਲ ਤੋਂ ਸ਼ਾਹਦਰਾ ਦੇ ਇਕ ਸਰਾਫਾ ਕਾਰੋਬਾਰੀ, ਬਾਹਰੀ ਦਿੱਲੀ ਦੇ ਇਕ ਵਪਾਰੀ ਤੇ ਦੁਵਾਰਕਾ ਦੇ ਇਕ ਪ੍ਰਾਪਰਟੀ ਡੀਲਰ ਨੂੰ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼
ਦੱਸ ਦੇਈਏ ਕਿ ਅਨਮੋਲ ਬਿਸ਼ਨੋਈ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ। ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ ਅਨਮੋਲ ਬਿਸ਼ਨੋਈ ਦੇ ਅਮਰੀਕਾ ਵਿਚ ਲੁੱਕੇ ਹੋਣ ਦਾ ਸ਼ੱਕ ਹੈ, ਜਦਕਿ ਭਾਊ ਦੇ ਸਪੇਨ ਅਤੇ ਪੁਰਤਗਾਲ ਵਿਚ ਲੁੱਕੇ ਹੋਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਨੇ ਦੱਸਿਆ ਕਿ ਇਕ ਫੋਨ ਕਾਨ ਦੇ ਦੌਰਾਨ ਗੈਂਗਸਟਰ ਦੇ ਕਾਰੋਬਾਰੀ ਨੂੰ ਰਾਜੌਰੀ ਗਾਰਡਨ ਬਰਗਰ ਕਿੰਗ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ 'ਹਵਾ ਵਿਚ ਗੋਲੀ ਨਹੀਂ ਚਲੇਗੀ'। ਨਾਮ ਨਾ ਦੱਸਣ ਦੀ ਸੂਰਤ ਵਿਚ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲੇ ਸਥਾਨਕ ਪੁਲਸ ਥਾਣਿਆਂ ਵਿਚ ਦਰਜ ਕੀਤੇ ਗਏ ਹਨ ਅਤੇ ਇਸ ਜਾਂਚ ਲਈ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਵਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ - 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ
ਸ਼ਾਹਦਰਾ ਦੇ ਸਰਾਫ਼ਾ ਕਾਰੋਬਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਅਨਮੋਲ ਬਿਸ਼ਨੋਈ ਗੈਂਗ ਦੇ ਇਕ ਵਿਅਕਤੀ ਨੇ ਉਸ ਨੂੰ ਫੋਨ ਕਰਕੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੰਜ ਦਿਨਾਂ 'ਚ ਪੈਸੇ ਦਾ ਇੰਤਜ਼ਾਮ ਕਰਨ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਇਹ ਫੋਨ ਕਾਲ ਵੀਰਵਾਰ ਨੂੰ ਆਈ ਸੀ। ਦਵਾਰਕਾ ਦੇ ਪ੍ਰਾਪਰਟੀ ਡੀਲਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ 15 ਅਗਸਤ ਨੂੰ ਭਾਊ ਦਾ ਫੋਨ ਆਇਆ ਸੀ। ਸੂਤਰਾਂ ਨੇ ਦੱਸਿਆ ਕਿ 14 ਅਗਸਤ ਨੂੰ ਬਾਹਰੀ ਦਿੱਲੀ ਦੇ ਇਕ ਕਾਰੋਬਾਰੀ ਨੂੰ ਵੀ ਭਾਊ ਦਾ ਫੋਨ ਆਇਆ ਸੀ। ਦਿੱਲੀ ਪੁਲਸ ਦੇ ਅੰਕੜਿਆਂ ਅਨੁਸਾਰ, ਇਸ ਸਾਲ 15 ਅਗਸਤ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਫਿਰੌਤੀ ਦੇ ਕੁੱਲ 133 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ - 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ
ਪਿਛਲੇ ਸਾਲ ਇਸੇ ਸਮੇਂ ਦੌਰਾਨ ਅਜਿਹੇ ਕੁੱਲ 141 ਮਾਮਲੇ ਸਾਹਮਣੇ ਆਏ ਸਨ। ਅੰਕੜਿਆਂ ਮੁਤਾਬਕ 2022 ਦੀ ਇਸੇ ਮਿਆਦ 'ਚ ਫਿਰੌਤੀ ਦੇ ਘੱਟੋ-ਘੱਟ 110 ਮਾਮਲੇ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਪੂਰੇ 2023 ਵਿੱਚ ਘੱਟੋ-ਘੱਟ 204 ਅਤੇ 2022 ਵਿੱਚ 187 ਮਾਮਲੇ ਜਬਰੀ ਵਸੂਲੀ ਦੇ ਦਰਜ ਕੀਤੇ ਗਏ ਸਨ। ਅਕਸਰ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਕਾਲਾਂ ਇੰਟਰਨੈੱਟ ਜਾਂ ਫਰਜ਼ੀ ਸਿਮ ਕਾਰਡਾਂ ਵਾਲੇ ਵਟਸਐਪ ਨੰਬਰਾਂ ਤੋਂ ਆਉਂਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਪਿਛਲੇ ਕੁਝ ਮਹੀਨਿਆਂ 'ਚ ਰਾਸ਼ਟਰੀ ਰਾਜਧਾਨੀ ਖੇਤਰ 'ਚ ਫਿਰੌਤੀ, ਵਪਾਰੀਆਂ ਨੂੰ ਧਮਕਾਉਣ, ਗੋਲੀਬਾਰੀ ਅਤੇ ਕਤਲ ਦੇ ਅਪਰਾਧਾਂ 'ਚ ਸ਼ਾਮਲ 11 ਗਰੋਹਾਂ ਦੀ ਪਛਾਣ ਕੀਤੀ ਹੈ।
ਇਹ ਵੀ ਪੜ੍ਹੋ - ਮੰਤਰੀਆਂ ਨੂੰ ਮਿਲਣ ਲਈ ਬਦਲ ਗਏ ਨਿਯਮ, ਮੁਲਾਕਾਤ ਕਰਨ ਲਈ ਹੁਣ ਇੰਝ ਮਿਲੇਗੀ ਮਨਜ਼ੂਰੀ
ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਪੁਲਸ ਹੈੱਡਕੁਆਰਟਰ ਵਿੱਚ ਹੋਈ ਅੰਤਰ-ਰਾਜੀ ਮੀਟਿੰਗ ਵਿੱਚ ਇਨ੍ਹਾਂ ਗੈਂਗਾਂ ਦੇ ਵਧਦੇ ਖ਼ਤਰੇ ਦਾ ਮੁੱਦਾ ਉਠਾਇਆ ਗਿਆ ਸੀ। ਮੀਟਿੰਗ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਪੁਲਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਤੇ ਹੋਰ ਸਖ਼ਤ ਸਥਾਨਕ ਕਾਨੂੰਨਾਂ ਨੂੰ ਲਾਗੂ ਕਰਕੇ ਇਨ੍ਹਾਂ ਗਰੋਹਾਂ 'ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ। ਦਿੱਲੀ ਵਿੱਚ ਵੀ ਮਕੋਕਾ ਲਾਗੂ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਰੁਜ਼ਗਾਰ ਪੈਕੇਜ ਦੇ ਤਹਿਤ ਇੰਟਰਨਸ਼ਿਪ ਪੋਰਟਲ ਦੀ ਤਿਆਰੀ, ਅਗਲੇ ਮਹੀਨੇ ਹੋ ਸਕਦੀ ਹੈ ਸ਼ੁਰੂ
NEXT STORY