ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਅੰਕੜਿਆਂ 'ਚ ਗਿਰਾਵਟ ਦਰਮਿਆਨ ਸਰਕਾਰ ਨੇ ਅਨਲੌਕ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹਿਮਾਚਲ 'ਚ ਸੈਲਾਨੀਆਂ ਦੀ ਗਿਣਤੀ 'ਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਭੀੜ 'ਚ ਕੋਰੋਨਾ ਪ੍ਰੋਟੋਕਾਲ ਦਾ ਵੀ ਉਲੰਘਣ ਹੋ ਰਿਹਾ ਹੈ। ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਜਾਗਰੂਕਤਾ ਨਾਲ ਸਖ਼ਤੀ ਵਧਾ ਦਿੱਤੀ ਹੈ। ਮਨਾਲੀ 'ਚ ਹੁਣ ਮਾਸਕ ਨਾ ਲਗਾਉਣ ਵਾਲਿਆਂ 'ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਸੂਬਾ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ 'ਚ ਛੋਟ ਤੋਂ ਬਾਅਦ ਮਨਾਲੀ 'ਚ ਸੈਲਾਨੀਆਂ ਦੀ ਭਾਰੀ ਭੀੜ ਜੁਟ ਰਹੀ ਹੈ। ਜਿਸ ਕਾਰਨ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਜੂਨ ਤੋਂ ਹੁਣ ਤੱਕ ਸੂਬੇ 'ਚ ਕਰੀਬ 6-7 ਲੱਖ ਸੈਲਾਨੀ ਆ ਚੁਕੇ ਹਨ। ਇਕ ਨਿਊਜ਼ ਚੈਨਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਵੇਂ ਹੀ ਸੂਬੇ 'ਚ ਕੋਰੋਨਾ ਦੀ ਸਥਿਤੀ 'ਚ ਸੁਧਾਰ ਹੋਣਾ ਸ਼ੁਰੂ ਹੋਇਆ, ਸੈਲਾਨੀਆਂ ਨੇ ਸ਼ਿਮਲਾ, ਮਨਾਲੀ, ਧਰਮਸ਼ਾਲਾ, ਡਲਹੌਜੀ, ਨਾਰਕੰਡਾ ਅਤੇ ਸੂਬੇ ਦੇ ਹੋਰ ਹਿੱਸਿਆਂ 'ਚ ਜਾਣਾ ਸ਼ੁਰੂ ਕਰ ਦਿੱਤਾ।
ਐੱਸ.ਪੀ. ਕੁੱਲੂ ਗੁਰੂਦੇਵ ਸ਼ਰਮਾ ਨੇ ਕਿਹਾ ਕਿ ਅਸੀਂ ਸੈਲਾਨੀਆਂ ਨੂੰ ਕੋਰੋਨਾ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ। ਉੱਥੇ ਹੀ ਮਾਸਕ ਨਹੀਂ ਪਹਿਨਣ ਵਾਲਿਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਜਾਂ 8 ਦਿਨਾਂ ਦੀ ਜੇਲ੍ਹ ਹੋ ਸਕਦੀ ਹੈ। ਸ਼ਰਮਾ ਨੇ ਅੱਗੇ ਕਿਹਾ,''ਪੁਲਸ ਨੇ ਪਿਛਲੇ 7-8 ਦਿਨਾਂ 'ਚ 300 ਤੋਂ ਵਧ ਚਾਲਾਨ ਦਰਜ ਕੀਤੇ ਹਨ ਅਤੇ 3 ਲੱਖ ਰੁਪਏ ਬਰਾਮਦ ਕੀਤੇ ਹਨ। ਉੱਥੇ ਹੀ ਸ਼ਿਮਲਾ ਜ਼ਿਲ੍ਹਾ ਸੈਰ-ਸਪਾਟਾ ਅਤੇ ਵਿਕਾਸ ਅਧਿਕਾਰੀ ਜੀ.ਡੀ. ਕਾਲਟਾ ਨੇ ਦੱਸਿਆ ਕਿ ਜੂਨ ਦੇ ਮਹੀਨੇ ਹੀ ਪਾਬੰਦੀ ਹਟਣ ਦੇ ਬਾਅਦ ਤੋਂ ਲਗਭਗ 87 ਹਜ਼ਾਰ ਸੈਲਾਨੀਆਂ ਸ਼ਿਮਲਾ ਜ਼ਿਲ੍ਹੇ 'ਚ ਮੌਜੂਦ ਹੋਟਲਾਂ ਅਤੇ ਹੋਰ ਰਿਹਾਇਸ਼ੀ ਸਹੂਲਤਾਂ 'ਚ ਰੁਕੇ ਸਨ। ਹਿਮਾਚਲ ਪ੍ਰਦੇਸ਼ ਸੂਬਾ ਸਰਕਾਰ ਨੇ 22 ਜੂਨ ਨੂੰ ਸੂਬੇ 'ਚ ਪ੍ਰਵੇਸ਼ ਕਰਨ ਲਈ ਢਿੱਲ ਦੇਣ ਦਾ ਐਲਾਨ ਕੀਤਾ ਸੀ।
PM ਮੋਦੀ ਨੇ ਆਪਣੀ ਨਾਕਾਮੀ ਲੁਕਾਉਣ ਲਈ ਦਿੱਤੀ 12 ਕੇਂਦਰੀ ਮੰਤਰੀਆਂ ਦੀ ਬਲੀ: ਕਾਂਗਰਸ
NEXT STORY