ਆਜਮਗੜ੍ਹ — ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲੇ ਦੇ ਜਹਾਨਾਗੰਜ ਇਲਾਕੇ 'ਚ ਸੰਘਣੀ ਧੁੰਦ ਕਾਰਨ ਭਰੇ ਲੱਕੜੀ ਟ੍ਰੈਕਟਰ-ਟ੍ਰਾਲੀ ਬੇਕਾਬੂ ਹੋ ਕੇ ਨਹਿਰ 'ਚ ਪਲਟ ਗਈ। ਇਸ ਹਾਦਸੇ 'ਚ ਚਾਲਕ ਸਮੇਤ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਪੁਲਸ ਸੂਤਰਾਂ ਅਨੁਸਾਰ ਬੁੱਧਵਾਰ ਦੀ ਰਾਤ ਨੂੰ ਭਿਆਨਕ ਕੋਹਰੇ ਵਿਚਕਾਰ ਕੁਝ ਲੋਕ ਮੁਸਤਫਾਬਾਦ ਪਿੰਡ 'ਚ ਇਕ ਟ੍ਰੈਕਟਰ-ਟਰਾਲੀ 'ਤੇ ਲੱਕੜਾਂ ਭਰ ਕੇ ਉਸ ਨੂੰ ਆਰਾ ਮਸ਼ੀਨ 'ਤੇ ਲੈ ਕੇ ਜਾ ਰਹੇ ਸਨ। ਰਸਤੇ 'ਚ ਭੁਜਹੀ ਪਿੰਡ ਦੀ ਨਹਿਰ ਦੇ ਪੁੱਲ 'ਤੇ ਕੋਹਰੇ ਕਾਰਨ ਰਸਤਾ ਨਹੀਂ ਦਿਖਾਈ ਦਿੱਤਾ ਅਤੇ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ ਨਹਿਰ 'ਚ ਪਲਟ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਟ੍ਰੈਕਟਰ ਚਾਲਕ ਦਿਨੇਸ਼ (50), ਰਮੇਸ਼ (40) ਅਤੇ ਨੰਨੂ (56) ਦੀ ਟ੍ਰੈਕਟਰ-ਟਰਾਲੀ ਹੇਠਾਂ ਦੱਬ ਕੇ ਮੌਕੇ 'ਤੇ ਮੌਤ ਹੋ ਗਈ, ਜਦੋਕਿ ਬੱਲੀ ਅਤੇ ਗੌਤਮ ਨਾਮ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਇਕ ਹੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਗੁਜਰਾਤ: ਦਲਿਤ ਦੀ ਆਪਬੀਤੀ, ਥਾਣੇ 'ਚ ਪੁਲਸ ਕਰਮਚਾਰੀ ਨੇ ਚਟਵਾਏ ਬੂਟ
NEXT STORY