ਇੰਦੌਰ— ਵਾਇਨ ਸ਼ਾਪ ਨੇੜੇ ਸਥਿਤ ਬੱਸ ਸਟੈਂਡ 'ਤੇ ਸੋਮਵਾਰ ਦੇਰ ਰਾਤੀ ਇਕ ਤੇਜ਼ ਰਫਤਾਰ ਟਰੱਕ ਪਲਟ ਗਿਆ। ਉਥੇ ਖੜ੍ਹੀ ਕਾਰ ਟਰੱਕ ਹੇਠਾਂ ਦੱਬ ਗਈ। ਸਟੈਂਡ 'ਤੇ ਇਕ ਟਾਟਾ ਮੈਜਿਕ ਟੱਕਰ ਨਾਲ ਉਛਲ ਕੇ ਦੂਰ ਜਾ ਡਿੱਗੀ ਅਤੇ ਦੋ ਰਿਕਸ਼ਾ ਇਸਦੀ ਲਪੇਟ 'ਚ ਆ ਗਏ। ਘਟਨਾ 'ਚ ਕਾਰ ਦੇ ਹੇਠਾਂ ਖੜ੍ਹੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਭਿਆਨਕ ਹਾਦਸੇ 'ਚ 3 ਲੋਕ ਜ਼ਖਮੀ ਹੋ ਗਏ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਟਰੱਕ ਜਾ ਰਿਹਾ ਸੀ ਅਤੇ ਮੈਜਿਕ ਨੂੰ ਟੱਕਰ ਮਾਰਦੇ ਹੋਏ ਕਾਰ ਦੇ ਉਪਰ ਪਲਟ ਗਿਆ। ਟੱਕਰ ਨਾਲ ਮੈਜਿਕ ਉਛਲ ਕੇ ਰੋਡ 'ਤੇ ਜਾ ਡਿੱਗੀ ਅਤੇ ਦੋ ਰਿਕਸ਼ਾ ਨੂੰ ਨੁਕਸਾਨ ਪਹੁੰਚਾਇਆ। ਇਹ ਸਭ ਇੰਨੀ ਜਲਦੀ ਹੋਇਆ ਕਿ ਲੋਕ ਕੁਝ ਸਮਝ ਹੀ ਨਹੀਂ ਸਕੇ। ਇਲਾਕੇ 'ਚ ਹੱਲਚੱਲ ਮਚ ਗਈ।

ਲੋਕ ਪੁਲਸ ਅਤੇ ਐਂਬੂਲੈਂਸ ਨੂੰ ਫੋਨ ਕਰਨ ਲੱਗੇ। ਮੌਜੂਦ ਲੋਕ ਤੁਰੰਤ ਕਾਰ ਤੋਂ ਲੋਕਾਂ ਨੂੰ ਕੱਢਣ ਲੱਗੇ ਪਰ ਟਰੱਕ ਖਾਦ ਨਾਲ ਭਰਿਆ ਹੋਣ ਕਾਰਨ ਹਟਾ ਨਾ ਸਕੇ। ਟਰੱਕ ਚਾਲਕ ਨਸ਼ੇ 'ਚ ਸੀ। ਘਟਨਾ ਦੇ ਬਾਅਦ ਲੋਕਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਮ ਰਹੀਮ ਨੂੰ ਇਕ ਹੋਰ ਝਟਕਾ, ਕਰੀਬੀ ਪਵਨ ਇੰਸਾ ਤੋਂ ਬਾਅਦ ਰਾਜਿੰਦਰ ਵੀ ਗ੍ਰਿਫਤਾਰ
NEXT STORY