ਘਨੌਰ (ਅਲੀ) : ਤੇਪਲਾ ਰੋਡ ’ਤੇ ਜਾ ਰਹੇ ਤੇਜ਼ ਰਫਤਾਰ ਟਰੱਕ ਦੇ ਅਣਪਛਾਤੇ ਡਰਾਈਵਰ ਨੇ ਕੈਂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕੈਂਟਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸ਼ੰਭੂ ਪੁਲਸ ਕੋਲ ਤੇਲੂ ਰਾਮ ਪੁੱਤਰ ਹਰਮੇਸ਼ ਚੰਦ ਵਾਸੀ ਪਿੰਡ ਗੜ ਬਾਗਾ ਥਾਣਾ ਨੂਰਪੁਰ ਬੇਦੀ ਜ਼ਿਲਾ ਰੋਪੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੇ ਦਿਨੀਂ ਮੇਰਾ ਭਰਾ ਦਲਜੀਤ ਸਿੰਘ ਕੈਂਟਰ ਨੰ. ਐੱਚ ਆਰ-55ਏ ਐੱਕਸ-7677 ’ਤੇ ਸਵਾਰ ਹੋ ਕੇ ਪੈਟਰੋਲ ਪੰਪ ਨੇੜੇ ਬਾ-ਹੱਦ ਪਿੰਡ ਤੇਪਲਾ ਕੋਲ ਜਾ ਰਿਹਾ ਸੀ, ਜੋ ਕਿ ਇਕ ਅਣਪਛਾਤੇ ਡਰਾਈਵਰ ਨੇ ਆਪਣਾ ਟਰੱਕ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮੇਰੇ ਭਰਾ ਦੇ ਕੈਂਟਰ ’ਚ ਮਾਰਿਆ, ਜਿਸ ਕਾਰਨ ਕੈਂਟਰ ਸਵਾਰ ਮੇਰੇ ਭਰਾ ਦੀ ਮੌਤ ਹੋ ਗਈ।
ਪੁਲਸ ਨੇ ਟਰੱਕ ਨੰਬਰ ਪੀ. ਬੀ. 06 ਬੀ ਕੇ 4331 ਦੇ ਅਣਪਛਾਤੇ ਡਰਾਈਵਰ ਖਿਲਾਫ ਧਾਰਾ 281, 106 (1), 324 (4) ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਦੋ ਗ੍ਰਿਫਤਾਰ
NEXT STORY