ਝਾਰਖੰਡ—ਪੱਛਮੀ ਸਿੰਘਭੂਮ ਦੇ ਹਾਟਗਮਹਰੀਆ 'ਚ ਦਰਦਨਾਕ ਹਾਦਸੇ 'ਚ ਦੋ ਔਰਤਾਂ ਅਤੇ ਦੋ ਮਰਦਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਵਧੀਆ ਇਲਾਜ ਲਈ ਦੋਵਾਂ ਨੂੰ ਜਮਸ਼ੇਦਪੁਰ ਰੈਫਰ ਕੀਤਾ ਗਿਆ ਹੈ। ਚਾਈਬਾਸਾ ਹਾਟਗਮਹਰੀਆ ਐਨ.ਐਚ 75 ਦੇ ਝਲੀਗੜਾ 'ਚ ਇਕ ਕਾਰ ਅਤੇ ਟਰੱਕ ਦੇ ਵਿਚਕਾਰ ਸਿੱਧੀ ਟੱਕਰ ਕਾਰਨ ਇਹ ਦਰਦਨਾਕ ਹਾਦਸਾ ਹੋ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਸਾਹਮਣੇ ਵਾਲੇ ਹਿੱਸੇ ਦੇ ਪਰਖੱਚੇ ਉਡ ਗਏ। ਕਾਰ 'ਚ ਸਵਾਰ ਤਿੰਨ ਲੋਕਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੇ ਤਿੰਨ ਕਾਰ ਸਵਾਰ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਚਾਈਬਾਸਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਔਰਤ ਦੀ ਮੌਤ ਹੋ ਗਈ ਅਤੇ ਬਾਕੀ ਦੋ ਔਰਤਾਂ ਦੀ ਹਾਲਤ ਗੰਭੀਰ ਹੈ ਅਤੇ ਵਧੀਆ ਇਲਾਜ ਲਈ ਉਨ੍ਹਾਂ ਨੂੰ ਜਮਸ਼ੇਦਪੁਰ ਰੈਫਰ ਕੀਤਾ ਗਿਆ ਹੈ।
ਘਟਨਾ ਦੇ ਬਾਅਦ ਘਟਨਾ ਸਥਾਨ 'ਤੇ ਹਾਟਗਮਹਰੀਆ ਥਾਣੇ ਦੀ ਪੁਲਸ ਪੁੱਜੀ ਅਤੇ ਬਚਾਅ ਕੰਮ ਜਾਰੀ ਕੀਤਾ। ਦੱਸਿਆ ਗਿਆ ਹੈ ਕਿ ਜਮਸ਼ੇਦਪੁਰ ਤੋਂ ਅਮਿਤ ਦਾਸ ਆਪਣੇ ਪਰਿਵਾਰ ਨਾਂਲ ਸਹੁਰੇ ਪਰਿਵਾਰ ਸਾਰੰਡਾ ਦੇ ਕਿਰਿਬੁਰੂ ਜਾ ਰਿਹਾ ਸੀ ਪਰ ਹਾਟਗਮਹਰੀਆ ਨੇੜੇ ਕਾਰ ਇਕ ਟਰੱਕ ਨਾਲ ਟਕਰਾ ਗਈ।
ਐੱਮ.ਬੀ.ਬੀ.ਐੱਸ. ਵਿਦਿਆਰਥਣ ਨੇ ਕੰਧ ਨੂੰ ਬਣਾਇਆ ਆਪਣੀ ਕਿਤਾਬ
NEXT STORY