ਪਠਾਨਕੋਟ/ਗੁਰਦਾਸਪੁਰ (ਧਰਮਿੰਦਰ)- ਰਾਵੀ ਦਰਿਆ 'ਚ ਮਾਧੋਪੁਰ ਹੈੱਡਵਰਕਸ ਤੋਂ ਛੱਡਿਆ ਗਿਆ ਪਾਣੀ ਹੁਣ ਇਕ ਵਾਰੀ ਫਿਰ ਮੁਸੀਬਤ ਬਣ ਕੇ ਆਇਆ ਹੈ। ਮਾਧੋਪੁਰ ਹੈੱਡਵਰਕਸ ਦੇ ਇਕ ਫਲੱਡ ਗੇਟ ਦੇ ਟੁੱਟ ਜਾਣ ਕਾਰਨ ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ ਸਿੱਧਾ ਰਾਵੀ ਦਰਿਆ ਵਿਚ ਵਹਿ ਰਿਹਾ ਹੈ। ਇਸ ਹਾਦਸੇ ਦੌਰਾਨ ਗੇਟ ਦੀ ਜਾਂਚ ਕਰ ਰਹੇ ਲਗਭਗ 50 ਕਰਮਚਾਰੀ ਦਰਿਆ ਦੇ ਦੂਜੇ ਪਾਸੇ, ਜੰਮੂ ਦੇ ਲਖਨਪੁਰ ਪਾਸੇ ਫਸ ਗਏ। ਉਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਤੌਰ ‘ਤੇ ਬਾਹਰ ਕੱਢਿਆ ਗਿਆ। ਹਾਲਾਂਕਿ, ਇੱਕ ਕਰਮਚਾਰੀ ਹਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਖੋਜ ਜਾਰੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ 'ਚ ਫਸੇ ਲੋਕਾਂ ਨੂੰ ਦਿੱਤਾ ਆਪਣਾ ਹੈਲੀਕਾਪਟਰ ! 'ਕਹਿੰਦੇ ਮੇਰਾ ਕੀ ਮੈਂ ਤਾਂ...
ਇਸ ਬਾਰੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟਣ ਨਾਲ ਪਾਣੀ ਸਿੱਧਾ ਰਾਵੀ ਦਰਿਆ 'ਚ ਜਾ ਰਿਹਾ ਹੈ। ਕਰੀਬ 50 ਲੋਕ ਪਾਣੀ ਵਿੱਚ ਫਸੇ ਸਨ ਜਿਨ੍ਹਾਂ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਰੈਸਕਿਊ ਕੀਤਾ ਗਿਆ ਹੈ। ਲਾਪਤਾ ਸ਼ਖਸ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਹਜੇ ਪੁਸ਼ਟੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ 14 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਨੇ ਬਣਾਇਆ ਰਿਕਾਰਡ, 310 ਕਰੋੜ ਰੁਪਏ...
NEXT STORY