ਚੇਨਈ - ਬੁੱਧਵਾਰ ਨੂੰ ਈਸਟ ਕੋਸਟ ਰੋਡ 'ਤੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਤੇਜ਼ ਰਫ਼ਤਾਰ ਕਾਰ ਦੀ ਭਿਆਨਕ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਕਾਰ 'ਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਘਟਨਾ ਸਥਾਨ 'ਤੇ ਪਹੁੰਚੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਅਨੁਸਾਰ ਇਸ ਦੌਰਾਨ ਕਾਰ ਦੇ ਪਰਖੱਚੇ ਉੱਡ ਗਏ।
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਪੁਲਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਗਤੀ ਨਾਲ ਚਲਾਈ ਜਾ ਰਹੀ ਕਾਰ ਨੇ ਪਹਿਲਾਂ ਬੈਰੀਕੇਡ ਨੂੰ ਟੱਕਰ ਮਾਰੀ, ਜਿਸ ਕਾਰਨ ਉਹ ਕੰਟਰੋਲ ਤੋਂ ਬਾਹਰ ਹੋ ਗਈ। ਇਸ ਦੌਰਾਨ ਕਾਰ ਟਰੱਕ ਦੇ ਪਿਛਲੇ ਪਾਸੇ ਜ਼ੋਰ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿਚ ਕਾਰ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਘਟਨਾ ਬੁੱਧਵਾਰ ਤੜਕੇ ਈਸੀਆਰ ਵਿੱਚ ਸੇਮਨਚੇਰੀ ਕੁੱਪਮ ਵਿੱਚ ਵਾਪਰੀ ਹੈ।
ਇਹ ਵੀ ਪੜ੍ਹੋ - ਜਬਰ-ਜ਼ਿਨਾਹ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਦੋਸਤ ਦੇ ਗੁਪਤ ਅੰਗ 'ਚ ਕੰਪ੍ਰੈਸ਼ਰ ਨਾਲ ਭਰੀ ਹਵਾ, ਫਿਰ ਹੋਇਆ...
ਦੱਸ ਦੇਈਏ ਕਿ ਮ੍ਰਿਤਕ ਨੌਜਵਾਨਾਂ ਦੀ ਪਛਾਣ ਮੁਹੰਮਦ ਆਸ਼ਿਕ, ਆਦਿਲ ਮੁਹੰਮਦ, ਅਸਲਫ ਅਹਿਮਦ ਅਤੇ ਸੁਲਤਾਨ ਵਜੋਂ ਹੋਈ ਹੈ। ਮ੍ਰਿਤਕ ਮੁਹੰਮਦ ਆਸ਼ਿਕ 3 ਸਤੰਬਰ ਨੂੰ ਮਲੇਸ਼ੀਆ ਤੋਂ ਚੇਨਈ ਪਰਤਿਆ ਸੀ। ਉਹ ਆਪਣੇ ਤਿੰਨ ਦੋਸਤਾਂ ਨਾਲ ਪੁਡੂਚੇਰੀ-ਚੇਨਈ ਹਾਈਵੇਅ 'ਤੇ ਸ਼ਹਿਰ ਵੱਲ ਜਾ ਰਿਹਾ ਸੀ। ਕਾਰ ਜਿਹੜੇ ਟਰੱਕ ਨਾਲ ਟਕਰਾਈ, ਉਹ ਖ਼ਰਾਬ ਹੋਣ ਕਾਰਨ ਸੜਕ ਕਿਨਾਰੇ ਖੜ੍ਹਾ ਕੀਤਾ ਹੋਇਆ ਸੀ, ਜੋ ਮਾਈਲਾਪੁਰ ਸਥਿਤ ਟਰਾਂਸਪੋਰਟ ਕੰਪਨੀ ਦਾ ਹੈ।
ਇਹ ਵੀ ਪੜ੍ਹੋ - ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਸੁਲਤਾਨ ਨਾਲ ਕੀਤੀ ਦੁਵੱਲੀ ਗੱਲਬਾਤ, ਰੱਖਿਆ ਤੇ ਸਮੁੰਦਰੀ ਸਹਿਯੋਗ ਵਧਾਉਣ ਲਈ ਸਹਿਮਤ
NEXT STORY