ਗੁਰੂਗ੍ਰਾਮ- ਹਰਿਆਣਾ ਦੀ ਸਿਆਸਤ ਵਿਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਕਾਂਗਰਸ ਨਾਲ ਜੁੜੇ ਇਕ ਪਰਿਵਾਰ ਨੇ ਟਿਕਟ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਧੋਖਾਦੇਹੀ ਦਾ ਸਨਸਨੀਖੇਜ਼ ਦੋਸ਼ ਲਾਇਆ। ਕੈਰਾਲੀ ਨਿਊਜ਼ ਨਾਂ ਦੇ ਮੀਡੀਆ ਪਲੇਟਫਾਰਮ ’ਤੇ ਗੌਰਵ ਕੁਮਾਰ, ਜਿਨ੍ਹਾਂ ਦੀ ਪਤਨੀ ਹਰਿਆਣਾ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਹੈ, ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ ਬਾਵਲ ਵਿਧਾਨ ਸਭਾ ਹਲਕੇ ਤੋਂ ਟਿਕਟ ਦਿਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ ਲੱਗਭਗ 7 ਕਰੋੜ ਰੁਪਏ ਲਏ ਗਏ।
ਗੌਰਵ ਅਨੁਸਾਰ, ਇਸ ਪੂਰੀ ਪ੍ਰਕਿਰਿਆ ਵਿਚ ਵੱਖ-ਵੱਖ ਪੜਾਵਾਂ ਵਿਚ ਰਕਮ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ ਮੈਂਬਰ ਕੋਡਿਕੁੰਨਿਲ ਸੁਰੇਸ਼ ਨੂੰ 1.6 ਕਰੋੜ ਰੁਪਏ ਦਿੱਤੇ ਗਏ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਦੇ ਪੀ.ਏ. ਅਨਸ ਨੂੰ ਵੀ ਵੱਡੀ ਰਾਸ਼ੀ ਦਿੱਤੀ ਗਈ। ਗੌਰਵ ਕੁਮਾਰ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਿਯੰਕਾ ਗਾਂਧੀ ਦੇ ਪੀ.ਏ. ਸਦਾਪ ਖਾਨ ਨੇ 35 ਲੱਖ ਰੁਪਏ ਲਏ।
ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਪ੍ਰਿਯੰਕਾ ਗਾਂਧੀ ਨੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਰੁੱਖਾ ਵਤੀਰਾ ਕੀਤਾ। ਗੌਰਵ ਕੁਮਾਰ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਵਿਚ ਉਨ੍ਹਾਂ ਨੇ ਕੁੱਲ 7 ਕਰੋੜ ਰੁਪਏ ਗੁਆਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਿਯੰਕਾ ਗਾਂਧੀ ਨੇ ਦੱਖਣੀ ਭਾਰਤ ਦੇ ਕਈ ਠੇਕੇਦਾਰਾਂ ਤੋਂ 100 ਕਰੋੜ, 200 ਕਰੋੜ ਅਤੇ 50 ਕਰੋੜ ਰੁਪਏ ਤੱਕ ਲਏ, ਪਰ ਬਾਅਦ ਵਿਚ ਉਨ੍ਹਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹ ਕਥਿਤ ਤੌਰ ’ਤੇ ਉਨ੍ਹਾਂ ਦੇ ਪੀ.ਐੱਸ. ਦੇ ਸ਼ਬਦ ਹਨ।
ਗੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਚੈੱਕ, ਬੈਂਕ ਲੈਣ-ਦੇਣ ਅਤੇ ਵਾਟ੍ਹਸਐਪ ਚੈਟ ਵਰਗੇ ਦਸਤਾਵੇਜ਼ੀ ਸਬੂਤ ਮੌਜੂਦ ਹਨ।
ਅਣਇੱਛੁਕ ਮੁਖੀ ਜੋ ਸਭ ਕੁਝ ਜਾਣਦਾ ਹੈ
NEXT STORY