ਚੇਨਈ- ਤਾਮਿਲਨਾਡੂ ਦੇ ਮਦੁਰੈ ਜ਼ਿਲ੍ਹੇ 'ਚ ਉਸਿਲਾਮਪੱਟੀ ਨੇੜੇ ਕੁੰਜਮਪੱਟੀ ਵਿਖੇ ਸ਼ਨੀਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸੇ ਸਮੇਂ ਪੀੜਤ ਸੜਕ ਪਾਰ ਕਰ ਰਹੇ ਸਨ। ਮ੍ਰਿਤਕਾਂ 'ਚ ਇਕ ਸਾਲ ਦਾ ਮੁੰਡਾ ਸ਼ਾਮਲ ਹੈ ਅਤੇ ਜ਼ਖਮੀਆਂ 'ਚ ਇਕ ਸਾਲ ਦੀ ਕੁੜੀ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਉਸਿਲਾਮਪੱਟੀ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਪੁਲਸ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਜੋਥਿਕਾ, ਲਕਸ਼ਮੀ, ਪਾਂਡੀ ਸੇਲਵੀ ਅਤੇ ਇਕ ਸਾਲ ਦੇ ਬੱਚੇ ਪ੍ਰਹਿਲਾਧਨ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਜੈਪਾਂਡੀ, ਕਰੁਪਾਈ ਅਤੇ ਕਵੀਜ਼ਾਨੀ (1) ਵਜੋਂ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਤੇਜ਼ ਗਤੀ ਨਾਲ ਗੱਡੀ ਚਲਾ ਰਿਹਾ ਕਾਰ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਸੜਕ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਸਿਲਾਮਪੱਟੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਕਤਲ ਕੇਸ 'ਚ ਫੜਿਆ ਗਿਆ ਸੋਸ਼ਲ ਮੀਡੀਆ ਦਾ ਮਸ਼ਹੂਰ ਕੰਟੈਂਟ ਕ੍ਰਿਏਟਰ
NEXT STORY