ਅਲੀਗੜ੍ਹ (ਉ. ਪ੍ਰ.), (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਦੇ ਅਕਬਰਾਬਾਦ ਥਾਣਾ ਖੇਤਰ ਵਿਚ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਮਾਰਗ-34 ’ਤੇ ਇਕ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਇਕ ਔਰਤ ਅਤੇ ਇਕ ਬੱਚੇ ਸਮੇਤ 4 ਲੋਕਾਂ ਦੀ ਸੜ ਕੇ ਮੌਤ ਹੋ ਗਈ।
ਪੁਲਸ ਸੁਪਰਡੈਂਟ (ਗ੍ਰਾਮੀਣ) ਅੰਮ੍ਰਿਤ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਕਬਰਾਬਾਦ ਥਾਣਾ ਖੇਤਰ ਦੇ ਗੋਪੀ ਪੁਲ ਨੇੜੇ ਅਲੀਗੜ੍ਹ ਵੱਲੋਂ ਜਾ ਰਹੀ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਚਾਲਕ ਕੰਟਰੋਲ ਗੁਆ ਬੈਠਾ। ਕਾਰ ਸੜਕ ਦੇ ਡਿਵਾਈਡਰ ਨੂੰ ਤੋੜਦੀ ਹੋਈ ਸਾਹਮਣਿਓਂ ਆ ਰਹੇ ਕੈਂਟਰ ਨਾਲ ਜਾ ਟਕਰਾਈ।
ਜੈਨ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਜਿਸ ਕਾਰਨ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਪੀੜਤ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾ ਲਿਆ ਹੈ।
ਪੀੜਤਾਂ ਦੀ ਪਛਾਣ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਮੁਤਾਬਕ ਵਾਹਨ ਿਵਚ ਫਸੇ ਇਕ ਵਿਅਕਤੀ ਨੇ ਕਿਸੇ ਤਰ੍ਹਾਂ ਇਕ ਰਾਹਗੀਰ ਦੀ ਮਦਦ ਨਾਲ ਖੁਦ ਨੂੰ ਬਾਹਰ ਕੱਢਿਆ ਅਤੇ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਸ ਨੇ ਉਸਨੂੰ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਵਿਚ ਪਹੁੰਚਾਇਆ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਕੁੱਤੇ ਨੇ ਮਾਰਿਆ ਪੰਜਾ, ਪੁਲਸ ਇੰਸਪੈਕਟਰ ਦੀ ਹੋ ਗਈ ਮੌਤ
NEXT STORY