ਹੁਸ਼ਿਆਰਪੁਰ(ਰੱਤੀ, ਆਨੰਦ) - ਥਾਣਾ ਹਰਿਆਣਾ ਪੁਲਸ ਵੱਲੋਂ ਇਕ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਕਰਨ ’ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ’ਤੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਨਰਿੰਦਰ ਸਿੰਘ (58), ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ। 12 ਅਗਸਤ ਨੂੰ ਕਰੀਬ 10-11 ਵਜੇ ਰਾਤ ਨੂੰ ਸੌਂ ਗਿਆ ਅਤੇ ਸੌਣ ਤੋਂ ਪਹਿਲਾਂ ਉਸਨੂੰ 2 ਉਲਟੀਆਂ ਵੀ ਆਈਆਂ ਸਨ। 13 ਅਗਸਤ ਨੂੰ ਕਰੀਬ 2 ਵਜੇ ਸਵੇਰੇ ਜਦੋਂ ਉਸਨੇ ਆਪਣੇ ਪਤੀ ਨੂੰ ਬੁਲਾਇਆ ਤਾਂ ਉਹ ਬੋਲਿਆ ਨਹੀਂ ਅਤੇ ਜਦੋਂ ਪਿੰਡ ਦੇ ਡਾਕਟਰ ਨੂੰ ਸੱਦਿਆ ਤਾਂ ਉਨ੍ਹਾਂ ਚੈੱਕ ਕਰਕੇ ਦੱਸਿਆ ਕਿ ਉਸਦੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਪਹਿਨੇ ਹੋਏ ਪਜਾਮੇ ਦੀ ਜੇਬ ਵਿਚੋਂ ਇਕ ਖੁਦਕੁਸ਼ੀ ਨੋਟ ਮਿਲਿਆ। ਜਿਸ ਵਿਚ ਉਸਨੇ ਲਿਖਿਆ ਸੀ ਕਿ ਜਸਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਮਾਹਿਲਪੁਰ, ਪਰਮਜੀਤ ਸਿੰਘ ਸਾਬਕਾ ਸਰਪੰਚ ਖਨੌੜਾ, ਮਨਜਿੰਦਰ ਸਿੰਘ ਵਾਸੀ ਖਨੌੜਾ ਅਤੇ ਮਨਜਿੰਦਰ ਸਿੰਘ ਦਾ ਲੜਕਾ ਉਸਨੂੰ ਝੂਠੀਆਂ ਦਰਖਾਸਤਾਂ ਦੇ ਕੇ ਤੰਗ-ਪ੍ਰੇਸ਼ਾਨ ਕਰਦੇ ਸਨ, ਜਿਨ੍ਹਾਂ ਨੇ ਉਸਨੂੰ ਮਰਨ ਲਈ ਮਜਬੂਰ ਕੀਤਾ ਹੈ। ਥਾਣਾ ਹਰਿਆਣਾ ਪੁਲਸ ਨੇ ਉਪਰੋਕਤ ਵਿਅਕਤੀਆਂ ਖਿਲਾਫ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਹਰਿਆਣਾ 'ਚ ਮਦਦ ਪ੍ਰਾਪਤ ਗੈਰ-ਸਰਕਾਰੀ ਸਕੂਲਾਂ ਦੇ ਸਟਾਫ਼ ਨੂੰ ਵੀ ਮਿਲੇਗੀ ਪੈਨਸ਼ਨ
NEXT STORY