ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਕੁੱਟਮਾਰ ਕਰਨ ਵਾਲੇ ਇਕ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਜੀਤ ਸਿੰਘ ਵਾਸੀ ਝੋਕ ਡਿਪੂਲਾਣਾ ਨੇ ਦੱਸਿਆ ਕਿ ਉਸਦੇ ਪਿੰਡ ਦਾ ਰਛਪਾਲ ਸਿੰਘ ਨਸ਼ਾ ਕਰਨ ਦਾ ਆਦੀ ਹੈ।
ਜੋ ਗਲੀ ’ਚੋਂ ਗਾਲੀ-ਗਲੋਚ ਕਰਕੇ ਲੰਘਦਾ ਹੈ। ਉਸ ਨੂੰ ਜਦੋਂ ਰੋਕਿਆ ਗਿਆ ਤਾਂ ਖੁਸ਼ਹਾਲ ਸਿੰਘ, ਉਸਦੇ ਬੇਟੇ ਰਛਪਾਲ ਸਿੰਘ ਅਤੇ ਮਲਕੀਤ ਸਿੰਘ, ਉਸਦੀ ਪਤਨੀ ਸ਼ੀਰੋ ਬਾਈ, ਰਛਪਾਲ ਸਿੰਘ ਦੀ ਪਤਨੀ ਛਿੰਦਰਪਾਲ ਕੌਰ ਨੇ ਉਸਦੇ ਘਰ ਅੰਦਰ ਵੜ੍ਹ ਕੇ ਕੁੱਟ ਮਾਰ ਕੀਤੀ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਕੁੱਟਮਾਰ ਕਰਨ ਦੇ ਦੋਸ਼ 'ਚ 2 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
NEXT STORY