ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਵਾਸੀਆਂ ਦਾ ਧਿਆਨ ਕਈ ਦੇਸ਼ਾਂ 'ਚ ਕੋਵਿਡ-19 ਲਾਗ ਦੇ ਵਧਦੇ ਮਾਮਲਿਆਂ ਵੱਲ ਦਿਵਾਇਆ ਅਤੇ ਉਨ੍ਹਾਂ ਨੂੰ ਚੌਕਸ, ਸੁਰੱਖਿਅਤ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਰੇਡੀਓ ਪ੍ਰੋਗਰਾਮ "ਮਨ ਕੀ ਬਾਤ" ਦੇ 96ਵੇਂ ਅਤੇ ਆਖਰੀ ਐਪੀਸੋਡ ਵਿਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਬਹੁਤ ਸਾਰੇ ਲੋਕ ਛੁੱਟੀਆਂ ਦੇ ਮੂਡ 'ਚ ਵੀ ਹਨ। ਤਿਉਹਾਰਾਂ ਅਤੇ ਇਨ੍ਹਾਂ ਮੌਕਿਆਂ ਦਾ ਭਰਪੂਰ ਆਨੰਦ ਲਓ ਪਰ ਨਾਲ ਹੀ ਥੋੜ੍ਹਾ ਸਾਵਧਾਨ ਰਹੋ। ਤੁਸੀਂ ਇਹ ਵੀ ਦੇਖ ਰਹੇ ਹੋ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵੱਧ ਰਿਹਾ ਹੈ। ਇਸ ਲਈ ਸਾਨੂੰ ਮਾਸਕ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਦਾ ਵਧੇਰੇ ਧਿਆਨ ਰੱਖਣਾ ਹੈ।
ਇਹ ਵੀ ਪੜ੍ਹੋ- ਕੇਂਦਰ ਦਾ ਸੂਬਿਆਂ ਨੂੰ ਨਿਰਦੇਸ਼, ਹਸਪਤਾਲਾਂ 'ਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਨਾ ਹੋਵੇ ਕਮੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਸਾਵਧਾਨ ਰਹਾਂਗੇ, ਤਾਂ ਸੁਰੱਖਿਅਤ ਵੀ ਰਹਾਂਗੇ ਅਤੇ ਸਾਡੀ ਖੁਸ਼ੀ 'ਚ ਕੋਈ ਰੁਕਾਵਟ ਨਹੀਂ ਆਵੇਗੀ। ਪ੍ਰਧਾਨ ਮੰਤਰੀ ਦੀ ਇਹ ਸਲਾਹ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਚੀਨ, ਜਾਪਾਨ, ਦੱਖਣੀ ਕੋਰੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ 'ਚ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਵੀ ਕੀਤੀ ਸੀ।
ਇਹ ਵੀ ਪੜ੍ਹੋ- ਕੋਰੋਨਾ ਦਾ ਖ਼ੌਫ; ਇਨ੍ਹਾਂ 5 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ
ਜ਼ਿਕਰਯੋਗ ਹੈ ਕਿ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 227 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 3,424 ਹੋ ਗਈ ਹੈ। ਐਤਵਾਰ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਦੇ ਅਪਡੇਟ ਕੀਤੇ ਅੰਕੜਿਆਂ ਦੇ ਅਨੁਸਾਰ ਭਾਰਤ ਵਿਚ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,46,77,106 ਹੋ ਗਈ ਹੈ। ਇਸ ਦੇ ਨਾਲ ਹੀ 2 ਹੋਰ ਮਰੀਜ਼ਾਂ ਦੀ ਜਾਨ ਚਲੀ ਜਾਣ ਨਾਲ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 5,30,693 ਹੋ ਗਈ ਹੈ।
ਇਹ ਵੀ ਪੜ੍ਹੋ- Year Ender 2022: ਕੋਰੋਨਾ ਹੀ ਨਹੀਂ ਇਨ੍ਹਾਂ 5 ਬੀਮਾਰੀਆਂ ਨੇ ਵੀ ਵਰ੍ਹਾਇਆ ਕਹਿਰ, ਦੁਨੀਆ 'ਚ ਮਚਾਈ ਤਬਾਹੀ
ਸੈਂਡ ਆਰਟਿਸਟ ਨੇ ਖ਼ਾਸ ਅੰਦਾਜ 'ਚ ਦਿੱਤੀ ਕ੍ਰਿਸਮਸ ਦੀ ਵਧਾਈ, ਰੇਤ 'ਤੇ ਬਣਾਈ 27 ਫੁੱਟ ਉੱਚੀ ਸਾਂਤਾ ਕਲਾਜ਼ ਦੀ ਪੇਂਟਿੰਗ
NEXT STORY