ਗੋਪਾਲਪੁਰ (ਭਾਸ਼ਾ)- ਮਸ਼ਹੂਰ ਮੂਰਤੀਕਾਰ ਸੁਦਰਸ਼ਨ ਪਟਨਾਇਕ ਵਲੋਂ ਬਣਾਈ ਗਈ ਪੇਂਟਿੰਗ ਚਰਚਾ 'ਚ ਰਹਿੰਦੀ ਹੈ। ਉਹ ਲਗਭਗ ਹਰ ਖ਼ਾਸ ਮੌਕੇ 'ਤੇ ਰੇਤ ਨਾਲ ਪੇਂਟਿੰਗ ਬਣਾਉਂਦੇ ਹਨ। ਕ੍ਰਿਸਮਸ ਮੌਕੇ ਵੀ ਉਨ੍ਹਾਂ ਨੇ ਸਾਂਤਾ ਕਲਾਜ਼ ਦੀ ਅਨੋਖੀ ਪੇਂਟਿੰਗ ਬਣਾਈ ਹੈ। ਇਸ ਪੇਂਟਿੰਗ ਨੂੰ ਬਣਾਉਣ ਲਈ ਉਨ੍ਹਾਂ ਨੇ ਟਮਾਟਰ ਦਾ ਇਸਤੇਮਾਲ ਕੀਤਾ ਹੈ। 27 ਫੁੱਟ ਉੱਚੀ ਅਤੇ 60 ਫੁੱਟ ਚੌੜੇ ਸਾਂਤਾ ਕਲਾਜ਼ ਬਣਾਉਣ ਲਈ ਸੁਦਰਸ਼ਨ ਪਟਨਾਇਕ ਨੇ 1500 ਕਿਲੋ ਟਮਾਟਰ ਦੀ ਇਸਤੇਮਾਲ ਕੀਤਾ ਹੈ। ਇਹ ਪੇਂਟਿੰਗ ਉਨ੍ਹਾਂ ਨੇ ਓਡੀਸ਼ਾ ਦੇ ਗੋਪਾਲਪੁਰ ਬੀਚ 'ਤੇ ਬਣਾਈ ਹੈ। ਇਸ ਪੇਂਟਿੰਗ ਰਾਹੀਂ ਉਨ੍ਹਾਂ ਨੇ ਸਾਂਤਾ ਦੀ ਸਭ ਤੋਂ ਵੱਡੀ ਪੇਂਟਿੰਗ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਦਰਜ ਕਰ ਲਿਆ ਹੈ।
ਸੁਦਰਸ਼ਨ ਪਟਨਾਇਕ ਨੇ ਆਪਣੇ 15 ਵਿਦਿਆਰਥੀਆਂ ਦੀ ਮਦਦ ਨਾਲ ਇਹ ਮੂਰਤੀ ਪੂਰੀ ਕੀਤੀ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ,''#TomatoSanta ਰੇਤ ਅਤੇ ਟਮਾਟਰ ਨਾਲ ਬਣਿਆ ਦੁਨੀਆ ਦਾ ਸਭ ਤੋਂ ਵੱਡਾ #SantaClause installation।'' ਉਨ੍ਹਾਂ ਕਿਹਾ,''ਅਸੀਂ ਕ੍ਰਿਸਮਸ ਦੌਰਾਨ ਵੱਖ-ਵੱਖ ਮਾਧਿਅਮਾਂ ਦਾ ਉਪਯੋਗ ਕਰ ਕੇ ਸਭ ਤੋਂ ਵੱਡਾ ਸਾਂਤਾ ਕਲਾਜ਼ ਬਣਾ ਕੇ ਪਹਿਲਾਂ ਵੀ ਰਿਕਾਰਡ ਸਥਾਪਤ ਕੀਤਾ ਹੈ। ਇਸ ਵਾਰ ਅਸੀਂ ਰੇਤ ਅਤੇ ਟਮਾਟਰ ਦਾ ਇਸਤੇਮਾਲ ਕੀਤਾ ਹੈ।'' ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ ਦੇ ਅਧਿਕਾਰਤ ਤੌਰ 'ਤੇ ਨਵੰਬਰ 'ਚ ਸਮੂਹ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ, ਪਟਨਾਇਕ ਨੇ ਰੇਤ 'ਤੇ ਭਾਰਤ ਦੀ ਜੀ20 ਪ੍ਰਧਾਨਗੀ ਦਾ ਲੋਗੋ ਬਣਾਇਆ ਸੀ। ਕਲਾ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ 2014 'ਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।
ਵਿਸ਼ਾਲ ਹਿਰਦੇ ਦੇ ਸਮਰਾਟ ਸਨ ਅਟਲ ਬਿਹਾਰੀ ਵਾਜਪਾਈ
NEXT STORY