ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ ਪੁਲਸ ਨੇ ਕੈਸ਼ ਵੈਨ 'ਚੋਂ ਕਰੀਬ ਇਕ ਕਰੋੜ ਰੁਪਏ ਦੀ ਨਕਦੀ ਲੁੱਟਣ ਵਾਲੇ 5 'ਚੋਂ 4 ਲੁਟੇਰਿਆਂ ਨੂੰ ਇਕ ਹਫ਼ਤੇ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿਨ ਦਿਹਾੜੇ ਹੋਈ ਡਕੈਤੀ 'ਚ ਤਿੰਨ ਹਥਿਆਰਬੰਦ ਲੁਟੇਰਿਆਂ ਨੇ 18 ਅਪ੍ਰੈਲ ਨੂੰ ਇਕ ਕੈਸ਼ ਕਲੈਕਸ਼ਨ ਕੰਪਨੀ ਦੀ ਵੈਨ ਤੋਂ ਕਰੀਬ ਇਕ ਕਰੋੜ ਰੁਪਏ ਲੁੱਟ ਲਏ। ਅਧਿਕਾਰੀ ਨੇ ਕਿਹਾ,''ਅਸੀਂ 5 ਦੀ ਤਲਾਸ਼ 'ਚ 4 ਨੂੰ ਫੜ ਲਿਆ ਹੈ। ਇਹ ਇਕ ਵੱਡੀ ਸਫ਼ਲਤਾ ਹੈ, ਅਸੀਂ ਕੁਝ ਘੰਟਿਆਂ 'ਚ ਵੇਰਵਾ ਜਾਰੀ ਕਰਾਂਗੇ।''
ਇਹ ਵੀ ਪੜ੍ਹੋ : ਹਰਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ 1 ਕਰੋੜ ਰੁਪਏ ਦੀ ਲੁੱਟ
ਕ੍ਰਾਈਮ ਯੂਨਿਟ ਦੇ ਜਿਨ੍ਹਾਂ ਅਪਰਾਧੀਆਂ ਨੂੰ ਫੜਿਆ ਹੈ, ਉਹ ਸਾਰੇ ਦਿੱਲੀ ਦੇ ਛੱਤਰਪੁਰ ਅਤੇ ਫਰੀਦਾਬਾਦ ਦੇ ਰਹਿਣ ਵਾਲੇ ਹਨ ਅਤੇ 5ਵੇਂ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਲੁੱਟ ਲਈ ਇਸਤੇਮਾਲ ਕੀਤੀ ਗਈ ਆਲਟੋ ਕਾਰ ਬਰਾਮਦ ਕਰ ਲਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਲੋਂ ਜ਼ਿਆਦਾਤਰ ਨਕਦੀ ਵੀ ਬਰਾਮਦ ਕੀਤੀ ਗਈ ਹੈ। ਡੀ.ਜੀ.ਆਈ. ਹਰਿਆਣਾ ਨੇ ਵੀ ਲੁਟੇਰਿਆਂ ਦੀ ਸੂਚਨਾ 'ਤੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
72.50 ਮਿਲੀਅਨ ਟਨ ਕੋਲਾ ਵੱਖ-ਵੱਖ ਸੋਮਿਆਂ ’ਤੇ ਮੁਹੱਈਆ : ਪ੍ਰਹਿਲਾਦ ਜੋਸ਼ੀ
NEXT STORY