ਕੋਲਕਾਤਾ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਹਟਾਏ ਗਏ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਪੁੱਛਗਿੱਛ ਜਾਰੀ ਰੱਖੀ, ਭਾਵੇਂ ਕਿ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ਵਿੱਚ ਜੂਨੀਅਰ ਡਾਕਟਰਾਂ ਦਾ ਵਿਰੋਧ 18ਵੇਂ ਦਿਨ ਵੀ ਜਾਰੀ ਰਿਹਾ। ਡਾਕਟਰ ਇੰਸਟੀਚਿਊਟ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਕੰਮ ਵਾਲੀ ਥਾਂ 'ਤੇ ਨਿਆਂ ਅਤੇ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ - ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼
ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਤੋਂ ਸੀਬੀਆਈ ਦਫ਼ਤਰ ਵਿੱਚ ਪੁੱਛਗਿੱਛ ਅਜਿਹੇ ਸਮੇਂ ਹੋਈ ਹੈ, ਜਦੋਂ ਇੱਕ ਦਿਨ ਪਹਿਲਾਂ ਸੰਘੀ ਏਜੰਸੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਬੇਲੀਆਘਾਟਾ ਵਿੱਚ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਸੀ ਅਤੇ ਕਥਿਤ ਵਿੱਤੀ ਮਾਮਲੇ ਵਿੱਚ ਕਰੀਬ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪਿਛਲੇ 10 ਦਿਨਾਂ ਵਿੱਚ ਹੁਣ ਤੱਕ ਸੀਬੀਆਈ ਉਸ ਤੋਂ 100 ਘੰਟੇ ਤੱਕ ਪੁੱਛਗਿੱਛ ਕਰ ਚੁੱਕੀ ਹੈ। ਇਸੇ ਦੌਰਾਨ ਮਹਿਲਾ ਡਾਕਟਰ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਸੰਜੇ ਰਾਏ ਨੇ ਐਤਵਾਰ ਨੂੰ ਪੋਲੀਗ੍ਰਾਫ਼ ਟੈਸਟ ਦੌਰਾਨ ਆਪਣੇ ਆਪ ਨੂੰ ਬੇਕਸੂਰ ਦੱਸਿਆ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼
ਕਥਿਤ ਤੌਰ 'ਤੇ ਇਹ ਵੀ ਦੱਸਿਆ ਕਿ ਜਦੋਂ ਉਹ ਚੈਸਟ ਵਿਭਾਗ ਦੀ ਤੀਜੀ ਮੰਜ਼ਿਲ ’ਤੇ ਪੁੱਜਾ, ਜਿੱਥੇ 36 ਘੰਟੇ ਦੀ ਡਿਊਟੀ ਤੋਂ ਬਾਅਦ ਪੀੜਤਾ 8 ਅਗਸਤ ਦੀ ਰਾਤ ਨੂੰ ਆਰਾਮ ਕਰਨ ਗਈ ਸੀ, ਉਦੋਂ ਤੱਕ ਮਹਿਲਾ ਡਾਕਟਰ ਦੀ ਮੌਤ ਹੋ ਚੁੱਕੀ ਸੀ। ਸੀਬੀਆਈ ਹੁਣ ਤੱਕ ਮੁੱਖ ਮੁਲਜ਼ਮ ਸੰਦੀਪ ਘੋਸ਼ ਅਤੇ ਛੇ ਹੋਰਾਂ ਦੇ ਝੂਠ ਖੋਜਣ ਵਾਲੇ ਟੈਸਟ ਪੂਰੇ ਕਰ ਚੁੱਕੀ ਹੈ। ਅੱਜ ਹਸਪਤਾਲ ਦੇ ਫੋਰੈਂਸਿਕ ਵਿਭਾਗ ਦਾ ਇੱਕ ਹੋਰ ਮੁਲਜ਼ਮ ਦੇਬਾਸ਼ੀਸ਼ ਸ਼ੋਮ ਕਤਲ ਕੇਸ ਵਿੱਚ ਸੀਬੀਆਈ ਦੇ ਨਿਜ਼ਾਮ ਪੈਲੇਸ ਦਫ਼ਤਰ ਵਿੱਚ ਦੂਜੇ ਦਿਨ ਵੀ ਪੇਸ਼ ਹੋਇਆ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸੰਘੀ ਏਜੰਸੀ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਉੱਤਰੀ 24 ਪਰਗਨਾ ਦੇ ਕੇਸਤੋਪੁਰ 'ਚ ਦੋਸ਼ੀ ਸ਼ੋਮ ਦੇ ਘਰ ਦੀ ਤਲਾਸ਼ੀ ਲਈ ਸੀ।
ਇਹ ਵੀ ਪੜ੍ਹੋ - ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਪ ਰਾਜਪਾਲ ਸਕਸੈਨਾ ਨੇ ਦਰੱਖਤ ਕੱਟਣ ਦੀ ਦਿੱਤੀ ਮਨਜ਼ੂਰੀ, 'ਆਪ' ਨੇ ਮੰਗਿਆ ਅਸਤੀਫ਼ਾ
NEXT STORY