ਨਵੀਂ ਦਿੱਲੀ– ਸੀ.ਬੀ.ਐੱਸ.ਈ. ਬੋਰਡ ਦੀ 12ਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਅੱਜ ਖ਼ਤਮ ਹੋ ਚੁੱਕਾ ਹੈ। ਬੋਰਡ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਸੀ.ਬੀ.ਐੱਸ.ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਰਿਜ਼ਲਟ ਲਿੰਗ ਐਕਟਿਵ ਕਰ ਦਿੱਤਾ ਹੈ। ਇਸ ਸਾਲ 12ਵੀਂ ਜਮਾਤ ’ਚੋਂ 99.37 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਸੀ.ਬੀ.ਐੱਸ.ਈ. ਬੋਰਡ 12ਵੀਂ ਜਮਾਤ ਦੀਆਂ ਕੁੜੀਆਂ ਦਾ ਨਤੀਜਾ 99.67 ਫੀਸਦੀ ਅਤੇ ਮੁੰਡਿਆਂ ਦਾ ਨਤੀਜਾ 99.13 ਫੀਸਦੀ ਪਾਸ ਦਾ ਰਿਹਾ। ਦਿੱਲੀ ਰੀਜਨ ਚ ਇਸ ਸਾਲ 99.84 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ ਦੇ ਨਤੀਜੇ ਵੇਖਣ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰ ਸਕਦੇ ਹੋ।
ਦੱਸ ਦੇਈਏ ਕਿ ਸਰਕਾਰ ਨੇ ਕੋਰੋਨਾ ਦੇ ਹਲਾਤਾਂ ਨੂੰ ਵੇਖਦੇ ਹੋਏ ਸੀ.ਬੀ.ਐੱਸ.ਈ. ਬੋਰਡ ਦੀਆਂ ਇਸ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕੀਤਾ ਸੀ। ਇਸ ਵਾਰ ਨਤੀਜੇ ਇੰਟਰਨਲ ਮਾਰਕਿੰਗ ਅਤੇ ਸੀ.ਬੀ.ਐੱਸ.ਈ. ਦੇ ਤੈਅ ਫਾਰਮੂਲੇ ’ਤੇ ਤਿਆਰ ਕੀਤੇ ਗਏ ਹਨ।
ਸੁਪਰੀਮ ਕੋਰਟ ਨੇ 12ਵੀਂ ਦਾ ਨਤੀਜਾ ਜਾਰੀ ਕਰਨ ਲਈ 31 ਜੁਲਾਈ ਤਕ ਦੀ ਡੈੱਡਲਾਈਨ ਤੈਅ ਕੀਤੀ ਸੀ। ਇਸ ਲਈ ਬੋਰਡ ਨੇ 10ਵੀਂ ਤੋਂ ਪਹਿਲਾਂ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਕ ਵਾਰ ’ਚ ਇਕ ਹੀ ਨਤੀਜੇ ਜਾਰੀ ਹੋਣਗੇ। ਇਸ ਨਾਲ 10ਵੀਂ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਨੂੰ ਅਜੇ ਥੋੜ੍ਹਾ ਹੋਰ ਰੁਕਣਾ ਪਵੇਗਾ।
CBSE Board 12th Result 2021: ਵੇਖੋ ਪੂਰੇ ਨਤੀਜੇ
CBSE Board 12th Result ਡਾਟਾ
ਵਿਦਿਆਰਥੀ ਆਪਣੇ ਸੀ.ਬੀ.ਐੱਸ. ਈ. ਬੋਰਡ ਦੇ ਨਤੀਜੇ ਡਿਜੀਲਾਕਰ, ਉਮੰਗ ਐਪ ਅਤੇ ਹੋਰ ਪਲੇਟਫਾਰਮ ’ਤੇ ਵੀ ਵੇਖ ਸਕਦੇ ਹਨ। ਨਤੀਜੇ ਵੇਖਣ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ ਡਾਊਨਲੋਡ ਕਰਨ ਦਾ ਲਿੰਕ ਵੀ ਐਕਟਿਵ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਪਣੇ ਨਤੀਜੇ ਮੋਬਾਇਲ ਨੰਬਰ ’ਤੇ ਐੱਸ.ਐੱਮ.ਐੱਸ. ਰਾਹੀਂ ਵੀ ਮਿਲ ਜਾਣਗੇ।
ਜੈਸ਼ੰਕਰ ਦੀ ਪਾਕਿ ਨੂੰ ਚਿਤਾਵਨੀ, ਕਿਹਾ- ਭਾਰਤ ਤੇ ਅਮਰੀਕਾ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕਜੁੱਟ
NEXT STORY