ਨਵੀਂ ਦਿੱਲੀ (ਭਾਸ਼ਾ)— ਹੈਲੀਕਾਪਟਰ ਹਾਦਸੇ ਵਿਚ ਮੌਤ ਤੋਂ ਇਕ ਦਿਨ ਪਹਿਲਾਂ ਆਪਣੇ ਜਨਤਕ ਸੰਦੇਸ਼ ਵਿਚ ਚੀਫ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਆਪਣੀਆਂ ਸੈਨਾਵਾਂ ’ਤੇ ਹੈ ਸਾਨੂੰ ਮਾਣ, ਆਓ ਮਿਲ ਕੇ ਮਨਾਈਏ ਵਿਜੇ ਪਰਵ। ਭਾਰਤੀ ਥਲ ਸੈਨਾ ਨੇ ਐਤਵਾਰ ਨੂੰ 1.09 ਮਿੰਟ ਦੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਜਨਰਲ ਬਿਪਿਨ ਰਾਵਤ ਨੇ 1971 ਦੀ ਜੰਗ ਦੀ 50ਵੀਂ ਵਰ੍ਹੇਗੰਢ ਮੌਕੇ ਹਥਿਆਰਬੰਦ ਫੋਰਸ ਦੇ ਕਰਮੀਆਂ ਨੂੰ ਵਧਾਈ ਦਿੱਤੀ ਸੀ।
ਇਹ ਵੀ ਪੜ੍ਹੋ: ਜਾਂਬਾਜ਼ ਜਨਰਲ ਨੂੰ ਨਮਨ; ਤਾਕਤਵਰ, ਬੇਬਾਕ ਅਤੇ ਨਿਡਰ ਜਨਰਲਾਂ ’ਚ ਸ਼ਾਮਲ ਸਨ ਬਿਪਿਨ ਰਾਵਤ
ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਵੀਡੀਓ 7 ਦਸੰਬਰ ਦੀ ਸ਼ਾਮ ਰਿਕਾਰਡ ਕੀਤਾ ਗਿਆ ਸੀ। ਜਨਲਰ ਰਾਵਤ, ਉਨ੍ਹਾਂ ਦੀ ਪਤਨੀ, ਰਾਵਤ ਦੇ ਰੱਖਿਆ ਸਲਾਹਕਾਰ ਬਿ੍ਰਗੇਡੀਅਰ ਐੱਲ. ਐੱਸ. ਲਿੱਧੜ ਸਮੇਤ 13 ਲੋਕਾਂ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ। ਇਹ ਹੈਲੀਕਾਪਟਰ ਤਾਮਿਲਨਾਡੂ ਦੇ ਕੰਨੂਰ ਨੇੜੇ 12 ਵਜ ਕੇ 22 ਮਿੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਵੀਡੀਓ ਕਲਿੱਪ ਵਿਚ ਜਨਰਲ ਰਾਵਤ ਨੇ 1971 ਵਿਚ ਪਾਕਿਸਤਾਨ ਨਾਲ ਜੰਗ ਵਿਚ ਜਾਨ ਗੁਆਉਣ ਵਾਲੇ ਭਾਰਤੀ ਹਥਿਆਰਬੰਦ ਫ਼ੌਜ ਦੇ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ ਵਾਸੀਆਂ ਨੂੰ ਜੰਗ ਵਿਚ ਜਿੱਤ ਦੀ 50ਵੀਂ ਵਰ੍ਹੇਗੰਢ ਮਨਾਉਣ ਦੀ ਅਪੀਲ ਕੀਤੀ। ਵੀਡੀਓ ਵਿਚ ਜਨਰਲ ਰਾਵਤ ਕਹਿੰਦੇ ਹਨ, ‘‘ਮੈਂ ਸਵਰਣਿਮ ਵਿਜੇ ਪਰਵ ਮੌਕੇ ਭਾਰਤੀ ਹਥਿਆਰਬੰਦ ਫੋਰਸ ਦੇ ਸਾਰੇ ਵੀਰ ਫ਼ੌਜੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ।’’
ਇਹ ਵੀ ਪੜ੍ਹੋ: ਦੇਸ਼ ਨੇ ਗੁਆਇਆ ਜਾਂਬਾਜ਼ ਜਨਰਲ ‘ਰਾਵਤ’, ਪੜ੍ਹੋ ਕਦੋਂ-ਕਦੋਂ ਹਾਦਸੇ ਦਾ ਸ਼ਿਕਾਰ ਹੋਇਆ Mi-17
ਜਨਰਲ ਰਾਵਤ ਨੇ ਆਪਣੇ ਸੰਦੇਸ਼ ਦੇ ਅੰਤ ਵਿਚ ਕਿਹਾ ਕਿ ਆਪਣੀਆਂ ਸੈਨਾਵਾਂ ’ਤੇ ਹੈ ਸਾਨੂੰ ਮਾਣ, ਆਓ ਮਿਲ ਕੇ ਮਨਾਈਏ ਵਿਜੇ ਪਰਵ।’’ ਵੀਡੀਓ ਨੂੰ ਇੰਡੀਆ ਗੇਟ ਕੰਪਲੈਕਸ ’ਚ ‘ਵਿਜੇ ਪਰਵ’ ਸਮਾਰੋਹ ਦੇ ਉਦਘਾਟਨ ਸਮਾਰੋਹ ’ਚ ਵੀ ਚਲਾਇਆ ਗਿਆ। ਇਸ ਪ੍ਰੋਗਰਾਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੇਸ਼ ਦੇ ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਹਿੱਸਾ ਲਿਆ। 16 ਦਸੰਬਰ 1971 ਨੂੰ ਲੱਗਭਗ 93,000 ਪਾਕਿਸਤਾਨੀ ਫ਼ੌਜੀਆਂ ਨੇ ਭਾਰਤੀ ਫ਼ੌਜ ਦੀ ਸਾਂਝੀ ਫੋਰਸ ਅਤੇ ‘ਮੁਕਤੀ ਵਾਹਿਨੀ’ ਦੇ ਅੱਗੇ ਆਤਮਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੰਗਲਾਦੇਸ਼ ਦੀ ਸਥਾਪਨਾ ਦਾ ਰਾਹ ਖੁੱਲਿਆ ਸੀ।
ਇਹ ਵੀ ਪੜ੍ਹੋ: ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਦੀ ਵੀਡੀਓ ਆਈ ਸਾਹਮਣੇ
ਖੱਡ ’ਚ ਡਿੱਗੀ ਬਰਾਤੀਆਂ ਨਾਲ ਭਰੀ ਕਾਰ, 1 ਦੀ ਮੌਤ, 3 ਬਰਾਤੀ ਜ਼ਖਮੀ
NEXT STORY