ਸ਼੍ਰੀਨਗਰ— ਜੰਮੂ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਮੰਗਲਵਾਰ ਨੂੰ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤੀ ਸੁਰੱਖਿਆ ਬਲ ਨੇ ਮੁੰਹਤੋੜ ਜਵਾਬ ਦਿੱਤਾ। ਸਰਹੱਦ 'ਤੇ ਹੋਈ ਗੋਲੀਬਾਰੀ 'ਚ ਇਕ ਲਾਪਤਾ ਬੀ.ਐੱਸ.ਐੱਫ. ਜਵਾਨ ਦਾ ਮ੍ਰਿਤਕ ਸਰੀਰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪਾਕਿਸਤਾਨੀ ਫੌਜ ਵੱਲੋਂ ਆਰ.ਐੱਸ. ਪੁਰਾ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰ ਗੋਲੀਬਾਰੀ ਕੀਤੀ ਗਈ, ਜਵਾਨ ਸਰੱਹਦ ਪਾਰ ਤੋਂ ਕੀਤੀ ਗਈ ਗੋਲੀਬਾਰੀ ਦਾ ਸ਼ਿਕਾਰ ਹੋਇਆ ਤੇ ਲਾਪਤਾ ਹੋ ਗਿਆ ਸੀ। ਹਾਲਾਂਕਿ ਫੌਜ ਨੇ ਸਰਚ ਮੁਹਿੰਮ ਚਲਾ ਕੇ ਜਵਾਨ ਨੂੰ ਲੱਭ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਅੰਤਤਰਾਸ਼ਟਰੀ ਸਰੱਹਦ ਦੇ ਆਰ.ਐੱਸ. ਪੁਰੀ ਸੈਕਟਰ 'ਚ ਹੋਈ, ਜਦੋਂ ਪਾਕਿਸਤਾਨ ਨੇ ਬੀ.ਐੱਸ.ਐੱਫ. ਦੀਆਂ ਕੁਝ ਚੌਂਕੀਆਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਛੋਟੇ ਹਥਿਆਰਾਂ ਨਾਲ ਕੀਤੀ ਜਾ ਰਹੀ ਗੋਲੀਬਾਰੀ ਦਾ ਜਵਾਬ ਦੇ ਰਹੀ ਹੈ।
ਪਾਕਿਸਤਾਨ ਵਲੋਂ ਜੰਮੂ 'ਚ ਬਿਨਾਂ ਉਕਸਾਵੇ ਦੀ ਗੋਲੀਬਾਰੀ ਮਗਰੋਂ ਬੀ.ਐਸ.ਐਫ. ਜਵਾਨ ਲਾਪਤਾ
NEXT STORY