ਸਿਡਨੀ— ਲੋਕ ਸਭਾ ਚੋਣਾਂ ਦੇ ਰੁਝਾਨਾਂ 'ਚ ਭਾਜਪਾ ਨੂੰ ਦੂਜੀ ਵਾਰ ਬਹੁਮਤ ਮਿਲਣ ਦੀ ਖੁਸ਼ੀ 'ਚ ਮੈਲਬੌਰਨ ਤੇ ਸਿਡਨੀ 'ਚ ਉਸ ਦੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਦੇ ਰੁਝਾਨਾਂ 'ਚ ਹੁਣ ਤਕ 292 ਸੀਟਾਂ 'ਤੇ ਭਾਜਪਾ ਅੱਗੇ ਚੱਲ ਰਹੀ ਹੈ। ਭਾਜਪਾ ਦੀ ਅਗਵਾਈ 'ਚ ਰਾਜਗ ਦੀ ਜਿੱਤ ਨਾਲ ਨਰਿੰਦਰ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ।
ਜਿਵੇਂ ਹੀ ਰੁਝਾਨਾਂ 'ਚ ਦਿਖਾਈ ਦਿੱਤਾ ਕਿ ਭਾਜਪਾ ਕਾਫੀ ਲੀਡ ਨਾਲ ਕਾਂਗਰਸ ਤੇ ਹੋਰਾਂ ਪਾਰਟੀਆਂ ਨੂੰ ਪਛਾੜਦੀ ਹੋਈ ਅੱਗੇ ਜਾ ਰਹੀ ਹੈ ਤਾਂ ਆਸਟ੍ਰੇਲੀਆ 'ਚ ਲੋਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਲੋਕਾਂ ਨੇ ਪੀ. ਐੱਮ. ਮੋਦੀ ਨੂੰ ਟਵੀਟ ਕਰਕੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ 'ਚ 7 ਪੜਾਵਾਂ 'ਚ ਲੋਕ ਸਭਾ ਚੋਣਾਂ ਹੋਈਆਂ ਸਨ ਅਤੇ ਅੱਜ ਭਾਵ ਵੀਰਵਾਰ ਨੂੰ ਨਤੀਜੇ ਐਲਾਨੇ ਜਾ ਰਹੇ ਹਨ। ਸ਼ਾਮ ਤਕ ਨਤੀਜੇ ਸਪੱਸ਼ਟ ਹੋਣ ਦੀ ਉਮੀਦ ਹੈ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਸਵੀਕਾਰੀ ਹਾਰ, ਸ਼ਾਮ ਨੂੰ ਦੇਣਗੇ ਅਸਤੀਫਾ
NEXT STORY