ਨਵੀਂ ਦਿੱਲੀ– ਭਾਰਤੀ ਐਥਲੀਟ ਤੇਜਸਵਿਨ ਸ਼ੰਕਰ ਨੇ ਅਮਰੀਕਾ ਦੇ ਟੈਕਸਾਸ ’ਚ ਡੇਵਿਡ ਨੋਬਲ ਰਿਲੇਅ 2026 ਐਥਲੈਟਿਕਸ ਮੀਟ ’ਚ ਹਵਾ ਦੀ ਮਦਦ ਨਾਲ 7947 ਅੰਕ ਦਾ ਆਪਣਾ ਨਿੱਜੀ ਬਿਹਤਰੀਨ ਸਕੋਰ ਬਣਾ ਕੇ ਆਪਣੇ ਡੇਕਾਥਲਨ ਸੈਸ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਸ਼ੰਕਰ ਹਾਲਾਂਕਿ 8000 ਅੰਕ ਤੋਂ 53 ਅੰਕ ਪਿੱਛੇ ਰਹਿ ਗਿਆ। ਟੈਕਸਾਸ ’ਚ ਸ਼ੰਕਰ ਦਾ ਪ੍ਰਦਰਸ਼ਨ ਉਸ ਦੇ ਹੀ ਨਾਂ ਦਰਜ ਰਾਸ਼ਟਰੀ ਰਿਕਾਰਡ (7826 ਅੰਕ) ਤੋਂ ਬਿਹਤਰ ਸੀ ਜਿਹੜਾ ਉਸ ਨੇ ਪਿਛਲੇ ਸਾਲ ਪੋਲੈਂਡ ’ਚ ਬਣਾਇਆ ਸੀ ਪਰ ਬਹੁਤ ਜ਼ਿਆਦਾ ਅਨੁਕੂਲ ਹਵਾ (ਟੇਲ ਵਿੰਡ) ਦੇ ਕਾਰਨ ਵਿਸ਼ਵ ਐਥਲੈਟਿਕਸ ਦੇ ਨਿਯਮਾਂ ਅਨੁਸਾਰ ਇਹ ਪ੍ਰਦਰਸ਼ਨ ਨਵੇਂ ਰਿਕਾਰਡ ਦੇ ਰੂਪ ’ਚ ਦਰਜ ਨਹੀਂ ਕੀਤਾ ਗਿਆ।
ਵਿਸ਼ਵ ਐਥਲੈਟਿਕਸ ਦੇ ਨਿਯਮਾਂ ਮੁਤਾਬਕ ਡੇਕਾਥਲਨ ’ਚ ਰਿਕਾਰਡ ਤਦ ਹੀ ਮਾਨਤਾ ਪ੍ਰਾਪਤ ਹੁੰਦਾ ਹੈ ਜਦੋਂ 100 ਮੀਟਰ, ਲੌਂਗ ਜੰਪ ਅਤੇ 110 ਮੀਟਰ ਅੜਿੱਕਾ ਦੌੜ ’ਚ ਔਸਤ ਹਵਾ ਦੀ ਮਦਦ +2.0 ਮੀਟਰ ਪ੍ਰਤੀ ਸੈਕੰਡ ਤੋਂ ਜ਼ਿਆਦਾ ਨਾ ਹੋਵੇ। ਟੈਕਸਾਸ ਮੀਟ ’ਚ 100 ਮੀਟਰ (+4.7 ਮੀਟਰ ਪ੍ਰਤੀ ਸੈਕੰਡ) ਅਤੇ ਲੌਂਗ ਜੰਪ (+4.5 ਮੀਟਰ ਪ੍ਰਤੀ ਸੈਕੰਡ) ’ਚ ਹਵਾ ਦੀ ਗਤੀ ਨਿਰਧਾਰਿਤ ਸੀਮਾ ਤੋਂ ਕਾਫੀ ਜ਼ਿਆਦਾ ਸੀ। ਟੈਕਸਾਸ ’ਚ 100 ਮੀਟਰ ’ਚ +4.7 ਮੀਟਰ ਪ੍ਰਤੀ ਸੈਕੰਡ, ਲੌਂਗ ਜੰਪ ’ਚ +4.5 ਮੀਟਰ ਪ੍ਰਤੀ ਸੈਕੰਡ ਅਤੇ 110 ਮੀਟਰ ਅੜਿੱਕਾ ਦੌੜ ’ਚ +2.5 ਮੀਟਰ ਪ੍ਰਤੀ ਸੈਕੰਡ ਦੀ ਟੇਲਵਿੰਡ ਰਹੀ ਜਿਸ ਨਾਲ ਔਸਤ +3.9 ਮੀਟਰ ਪ੍ਰਤੀ ਸੈਕੰਡ ਹੋ ਗਿਆ। ਇਸ ਕਾਰਨ ਉਸ ਦਾ ਪ੍ਰਦਰਸ਼ਨ ਰਿਕਾਰਡ ਦੇ ਰੂਪ ’ਚ ਦਰਜ ਨਹੀਂ ਹੋ ਸਕਿਆ।
RCB ਦਾ ਫਿਲ ਸਾਲਟ ਬਣਿਆ 'ਸੁਪਰਮੈਨ', ਹਵਾ 'ਚ ਉੱਡ ਕੇ ਫੜਿਆ ਅਜਿਹਾ ਕੈਚ ਕਿ ਦੇਖਣ ਵਾਲੇ ਰਹਿ ਗਏ ਦੰਗ
NEXT STORY