ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਨੇ ਦਿੱਲੀ ਸਰਕਾਰ ਦੀ ਪ੍ਰਸਤਾਵਿਤ ਘਰ-ਘਰ ਰਾਸ਼ਨ ਵੰਡ ਯੋਜਨਾ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਖਾਰਜ ਕਰਨ ਲਈ ਹਾਸੋਹੀਣ ਬਹਾਨੇ ਬਣਾਏ। ਸਿਸੋਦੀਆ ਨੇ ਹਾਲਾਂਕਿ ਦਾਅਵਾ ਕੀਤ ਕਿ ਦਿੱਲੀ ਸਰਕਾਰ ਨੇ ਕੇਂਦਰ ਨੂੰ ਯੋਜਨਾ ਦੇ ਸਬੰਧ ਵਿਚ ਕਦੇ ਕੋਈ ਪ੍ਰਸਤਾਵ ਨਹੀਂ ਭੇਜਿਆ। ਸਿਸੋਦੀਆ ਨੇ ਪੱਤਰਕਾਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੂਬਿਆਂ ਨਾਲ ਲੜਾਈ-ਝਗੜਾ ਕਰਨ ਦਾ ਦੋਸ਼ ਲਾਇਆ। ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਮੰਗਲਵਾਰ ਨੂੰ ਕੇਂਦਰ ਤੋਂ ਇਕ ਚਿੱਠੀ ਮਿਲੀ, ਜਿਸ ’ਚ ਕਿਹਾ ਗਿਆ ਹੈ ਕਿ ਗਰੀਬ ਲੋਕਾਂ ਲਈ ਘਰ-ਘਰ ਰਾਸ਼ਨ ਵੰਡ ਯੋਜਨਾ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਸਿਸੋਦੀਆ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਵੰਡ ਦੀ ਜ਼ਿੰਮੇਵਾਰੀ ਸੂਬੇ ਦੀ ਹੈ। ਜੇਕਰ ਲੋਕਾਂ ਦੇ ਘਰਾਂ ’ਚ ਪਿੱਜ਼ਾ, ਕੱਪੜੇ ਅਤੇ ਹੋਰ ਚੀਜ਼ਾਂ ਪਹੁੰਚਾਈਆਂ ਜਾ ਸਕਦੀਆਂ ਹਨ ਤਾਂ ਰਾਸ਼ਨ ਉਨ੍ਹਾਂ ਦੇ ਘਰ ਤੱਕ ਕਿਉਂ ਨਹੀਂ ਪਹੁੰਚਾਇਆ ਜਾ ਸਕਦਾ ਹੈ? ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਉਂ ਹਮੇਸ਼ਾ ਲੜਨ ਦੀ ਮੂਡ ਵਿਚ ਰਹਿੰਦੇ ਹਨ। ਦੇਸ਼ ਨੇ ਪਿਛਲੇ 75 ਸਾਲਾਂ ਵਿਚ ਝਗੜਾਲੂ ਪ੍ਰਧਾਨ ਮੰਤਰੀ ਨਹੀਂ ਵੇਖਿਆ ਹੈ। ਦਿੱਲੀ ਸਰਕਾਰ ਨੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਸੀ।
ਮੁੱਖ ਮੰਤਰੀ ਦਫ਼ਤਰ ਮੁਤਾਬਕ ਉੱਪ ਰਾਜਪਾਲ ਨੇ ਯੋਜਨਾ ਨਾਲ ਸਬੰਧਤ ਫਾਈਲ ਨੂੰ ਇਹ ਕਹਿੰਦੇ ਹੋਏ ਵਾਪਸ ਕਰ ਦਿੱਤਾ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਓਧਰ ਦਿੱਲੀ ਸਰਕਾਰ ਮੁਤਾਬਕ ਜੇਕਰ ਯੋਜਨਾ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਸ਼ਹਿਰ ਦੇ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਫਾਇਦਾ ਹੋਵੇਗਾ।
ਦਿੱਲੀ ਸਰਕਾਰ ਦੇ ਸਜ਼ਾ 'ਚ ਛੋਟ ਸੰਬੰਧੀ ਆਦੇਸ਼ ਤੋਂ ਬਾਅਦ ਰਿਹਾਅ ਹੋਏ ਓਮ ਪ੍ਰਕਾਸ਼ ਚੌਟਾਲਾ
NEXT STORY