ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਰੋਨਾ ਦੀ ਸਥਿਤੀ ਅਤੇ ਟੀਕਾਕਰਨ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਇਕ ਉਚ ਪੱਧਰੀ ਬੈਠਕ ਕੀਤੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਦੇਸ਼ ਵਿਚ ਕੋਰੋਨਾ ਟੀਕਾਕਰਨ ਸ਼ੁਰੂ ਹੋਣ ਦੀ ਤਾਰੀਖ਼ ਦਾ ਐਲਾਨ ਵੀ ਕਰ ਦਿੱਤਾ। ਦੇਸ਼ ਵਿਚ 16 ਜਨਵਰੀ ਤੋਂ ਕੋਰੋਨਾ ਟੀਕਾਰਕਰਨ ਮੁਹਿੰਮ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਵੈਕਸੀਨ ਨੂੰ ਲੈ ਕੇ WHO ਨੇ ਕੀਤੀ ਅਮੀਰ ਦੇਸ਼ਾਂ ਦੀ ਖਿਚਾਈ, ਆਖ਼ੀ ਇਹ ਗੱਲ
ਸਭ ਤੋਂ ਪਹਿਲਾਂ ਕਰੀਬ 3 ਕਰੋੜ ਹੈਲਥਕੇਅਰ ਅਤੇ ਫਰੰਟ ਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਤੋਂ ਬਾਅਦ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ ਇਸ ਤੋਂ ਘੱਟ ਉਮਰ ਦੇ ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਜੋ ਪਹਿਲਾਂ ਤੋਂ ਹੀ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹਨ। ਅਜਿਹੇ ਲੋਕਾਂ ਦੀ ਗਿਣਤੀ ਕਰੀਬ 27 ਕਰੋੜ ਹੈ।
ਇਹ ਵੀ ਪੜ੍ਹੋ : ਨੌਜਵਾਨ ਨੇ ਹੱਥਾਂ ਦੀਆਂ ਉਂਗਲਾਂ ਨਾਲ ਬਣਾਇਆ ਯੁਜਵੇਂਦਰ ਅਤੇ ਧਨਾਸ਼੍ਰੀ ਦਾ ਖ਼ੂਬਸੂਰਤ ਸਕੈਚ, ਵੇਖੋ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਰਡ ਫਲੂ: ਦਿੱਲੀ ’ਚ ਮਰੇ ਮਿਲੇ 10 ਬਤੱਖ਼, ਕਰਨਾਟਕ ’ਚ ਪੋਲਟਰੀ ਉਦਯੋਗ ਘਾਟੇ ’ਚ
NEXT STORY