ਮਾਸਕੋ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕੋਰੋਨਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਅਮੀਰ ਦੇਸ਼ਾਂ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਉਹ ਗਰੀਬ ਅਤੇ ਸਭ ਤੋਂ ਜ਼ਿਆਦਾ ਪਛੜੇ ਹੋਏ ਦੇਸ਼ਾਂ ਤੱਕ ਇਸ ਵੈਕਸੀਨ ਨੂੰ ਪਹੁੰਚਾਉਣ ਵਿਚ ਮਦਦ ਕਰਣ। ਡਬਲਯੂ.ਐਚ.ਓ. ਦੇ ਪ੍ਰਮੁੱਖ ਟੇਡਰੋਸ ਅਦਾਨੋਮ ਗੇਬਰਿਏਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੈਕਸੀਨ ਨਿਰਮਾਤਾ ਕੰਪਨੀਆਂ ਅਤੇ ਅਮੀਰ ਦੇਸ਼ ਵੈਕਸੀਨ ਨੂੰ ਲੈ ਕੇ ਦੋ-ਪੱਖੀ ਸੌਦੇ ਕਰਣਾ ਬੰਦ ਕਰਣ ਅਤੇ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਬਣਾਉਣ ਅਤੇ ਇਸ ਦੀ ਸਮਾਨ ਵੰਡ ’ਤੇ ਜ਼ੋਰ ਦੇਣ।
ਇਹ ਵੀ ਪੜ੍ਹੋ : ਕਿਸਾਨ ਮੋਰਚਾ: 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਔਰਤਾਂ ਜੁੜਣਗੀਆਂ ਅੰਦੋਲਨ ਨਾਲ, ਬੱਚੇ ਵੀ ਅੰਦੋਲਨ ’ਚ ਦੇ ਰਹੇ ਸਾਥ
ਸ਼੍ਰੀ ਗੇਬਰਿਏਸਸ ਨੇ ਜਿਨੇਵਾ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਡਬਲਯੂ.ਐਚ.ਓ. ਦੇ ਵੈਕਸੀਨ ਵੰਡ ਤੰਤਰ ‘ਕੋਵੈਕਸ’ ਨੇ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਦਾ ਕੰਟਰੈਕਟ ਕੀਤਾ ਹੈ ਪਰ ਅਮੀਰ ਦੇਸ਼ ਦੋ-ਪੱਖੀ ਸੌਦੇ ਕਰਕੇ ਵੈਕਸੀਨ ਦੀ ਸਪਲਾਈ ਕਰ ਰਹੇ ਹਨ। ਮੈਂ ਉਨ੍ਹਾਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ, ਜਿਨ੍ਹਾਂ ਕੋਲ ਜ਼ਿਆਦਾ ਮਾਤਰਾ ਵਿਚ ਵੈਕਸੀਨ ਉਪਲੱਬਧ ਹੈ, ਉਹ ਤੁਰੰਤ ‘ਕੋਵੈਕਸ’ ਨੂੰ ਵੀ ਵੈਕਸੀਨ ਉਪਲੱਬਧ ਕਰਾਉਣ। ਹੁਣ ਤੱਕ 42 ਦੇਸ਼ਾਂ ਨੇ ਟੀਕਾਕਰਣ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿਚ 36 ਉਚ ਕਮਾਈ ਅਤੇ 6 ਘੱਟ ਕਮਾਈ ਵਾਲੇ ਦੇਸ਼ ਸ਼ਾਮਲ ਹਨ। ਅਮੀਰ ਦੇਸ਼ਾਂ ਨੇ ਸ਼ੁਰੂਆਤ ਵਿਚ ਹੀ ਕਈ ਟੀਕੇ ਖ਼ਰੀਦੇ ਹਨ। ਇਸ ਨਾਲ ਸੰਭਾਵਿਕ ਰੂਪ ਨਾਲ ਸਾਰਿਆਂ ਲਈ ਵੈਕਸੀਨ ਦੀ ਕੀਮਤ ਵੱਧ ਜਾਵੇਗੀ, ਜਿਸ ਨਾਲ ਸਭ ਤੋਂ ਗਰੀਬ ਅਤੇ ਪਛੜੇ ਦੇਸ਼ਾਂ ਨੂੰ ਵੈਕਸੀਨ ਨਹੀਂ ਮਿਲ ਸਕੇਗੀ।’
ਇਹ ਵੀ ਪੜ੍ਹੋ : ਰਾਂਚੀ ’ਚ ਆਪਣੇ ਫ਼ਾਰਮ ’ਤੇ ਸਟਰਾਬੇਰੀ ਉਗਾ ਰਹੇ ਹਨ ਧੋਨੀ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੂ. ਕੇ. : ਕੋਰੋਨਾ ਕਾਰਨ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਹੋਇਆ ਅਸਥਾਈ ਤੌਰ 'ਤੇ ਬੰਦ
NEXT STORY