ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪਿਛਲੇ ਸਾਲ ਹੜ੍ਹ, ਬੱਦਲ ਫਟਣ, ਜ਼ਮੀਨ ਖਿਸਕਣ, ਚੱਕਰਵਤੀ ਤੂਫਾਨ ਨਾਲ ਪ੍ਰਭਾਵਿਤ ਬਿਹਾਰ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਪੁਡੂਚੇਰੀ ਲਈ 1280.35 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਉੱਚ ਪੱਧਰੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ 'ਚ ਇਹ ਮਨਜ਼ੂਰੀ ਦਿੱਤੀ ਗਈ। ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਉੱਚ ਪੱਧਰੀ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ ਤੋਂ ਤਿੰਨ ਸੂਬਿਆਂ ਨੂੰ 1247.29 ਕਰੋੜ ਰੁਪਏ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 33.06 ਕਰੋੜ ਰੁਪਏ ਦੀ ਕੇਂਦਰੀ ਮਦਦ ਨੂੰ ਮਨਜ਼ੂਰੀ ਦਿੱਤੀ, ਜੋ ਰਾਜ ਆਫ਼ਤ ਪ੍ਰਤੀਕਿਰਿਆ ਫੰਡ 'ਚ ਉਪਲੱਬਧ ਸਾਲ ਲਈ ਸ਼ੁਰੂਆਤੀ ਬਾਕੀ ਰਾਸ਼ਈ ਦੇ 50 ਫੀਸਦੀ ਦੇ ਐਡਜਸਟਮੈਂਟ ਦੇ ਅਧੀਨ ਹੈ।
ਅਜੇ ਜਾਰੀ ਕੁੱਲ 1280.35 ਕਰੋੜ ਰੁਪਏ ਦੀ ਰਾਸ਼ੀ 'ਚੋਂ ਬਿਹਾਰ ਲਈ 588.73 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਲਈ 136.22 ਕਰੋੜ ਰੁਪਏ, ਤਾਮਿਲਨਾਡੂ ਲਈ 522.34 ਕਰੋੜ ਰੁਪਏ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਲਈ 33.06 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਹ ਵਾਧੂ ਮਦਦ ਕੇਂਦਰ ਵਲੋਂ ਸੂਬਿਆਂ ਨੂੰ ਰਾਜ ਆਫ਼ਤ ਪ੍ਰਤੀਕਿਰਿਆ ਫੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਫ਼ਤ ਪ੍ਰਤੀਕਿਰਿਆ ਫੰਡ 'ਚ ਜਾਰੀ ਕੀਤੀ ਗਈ ਧਨ ਰਾਸ਼ੀ ਤੋਂ ਇਲਾਵਾ ਹੈ, ਜੋ ਪਹਿਲਾਂ ਤੋਂ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹੈ। ਵਿੱਤ ਸਾਲ 2024-25 ਦੇ ਦੌਰਾਨ ਕੇਂਦਰ ਸਰਕਾਰ ਨੇ ਰਾਜ ਆਫ਼ਤ ਫੰਡ ਦੇ ਅਧੀਨ 28 ਰਾਜਾਂ ਨੂੰ 20,264.40 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ ਦੇ ਅਧੀਨ 19 ਰਾਜਾਂ ਨੂੰ 5,160.75 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਰਾਜ ਆਫ਼ਤ ਕਟੌਤੀ ਫੰਡ ਤੋਂ 19 ਰਾਜਾਂ ਨੂੰ 4984.25 ਕਰੋੜ ਰੁਪਏ ਅਤੇ ਰਾਸ਼ਟਰੀ ਆਫ਼ਤ ਕਟੌਤੀ ਫੰਡ ਤੋਂ 8 ਰਾਜਾਂ ਨੂੰ 719.72 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਰਸਮੀ ਮੰਗ ਪੱਤਰ ਪ੍ਰਾਪਤ ਹੋਣ ਦੀ ਉਡੀਕ ਕੀਤੇ ਬਿਨਾਂ, ਆਫ਼ਤਾਂ ਦੇ ਤੁਰੰਤ ਬਾਅਦ ਇਨ੍ਹਾਂ ਰਾਜਾਂ 'ਚ ਅੰਤਰ-ਮੰਤਰਾਲੀ ਕੇਂਦਰੀ ਟੀਮਾਂ ਨੂੰ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ 'ਆਪ' ਵਿਧਾਇਕ ਨੇ ਵਕਫ਼ ਸੋਧ ਬਿੱਲ ਖਿਲਾਫ਼ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
NEXT STORY