ਬਾਂਦਾ– ਉੱਤਰ ਪ੍ਰਦੇਸ਼ ’ਚ ਚੋਣ ਜੰਗ ਦਰਮਿਆਨ ਸਿਆਸੀ ਮਾਹੌਲ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਪਾਰਟੀਆਂ ਦੇ ਨੇਤਾ ਇਕ-ਦੂਜੇ ’ਤੇ ਜਬਰਦਸਤ ਹਮਲੇ ਬੋਲ ਰਹੇ ਹਨ। ਇਸੇ ਕੜੀ ’ਚ ਭਾਜਪਾ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅਖਿਲੇਸ਼ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਇਸ ਵਾਰ ਦੀ ਲਹਿਰ ਦੱਸਦੀ ਹੈ ਕਿ ਬੁੰਦੇਲਖੰਡ ’ਚ ਕਮਲ ਹੀ ਖਿੜਣ ਵਾਲਾ ਹੈ। ਅਖਿਲੇਸ਼ ਜੀ 7 ਪੜਾਵਾਂ ਤੋਂ ਬਾਅਦ ਵੀ 100 ਸੀਟਾਂ ਵੀ ਪਾਰ ਨਹੀਂ ਕਰ ਸਕਣਗੇ ਅਤੇ 10 ਮਾਰਚ ਨੂੰ ਉਨ੍ਹਾਂ ਦਾ ਬਿਆਨ ਹੋਵੇਗਾ ਕਿ ਈ. ਵੀ. ਐੱਮ. ਬੇਵਫ਼ਾ ਹੈ।
ਦੱਸਣਯੋਗ ਹੈ ਕਿ ਬਾਂਦਾ ਜ਼ਿਲੇ ’ਚ 23 ਫਰਵਰੀ ਨੂੰ ਵੋਟਾਂ ਪੈਣਗੀਆਂ। ਉੱਥੇ ਹੀ ਬਾਂਦਾ ਸੀਟ ਤੋਂ ਭਾਜਪਾ ਦੇ ਪ੍ਰਕਾਸ਼ ਦਿਵੇਦੀ, ਬਸਪਾ ਦੇ ਧੀਰਜ ਰਾਜਪੂਤ ਅਤੇ ਐੱਸ. ਪੀ. ਦੇ ਮੰਜੁਲਾ ਵਿਵੇਕ ਸਿੰਘ ਮੈਦਾਨ ’ਚ ਹਨ। ਇੱਥੇ ਜਬਰਦਸਤ ਮੁਕਾਬਲਾ ਹੈ। 2017 ’ਚ ਬਾਂਦਾ ’ਚ 59.22 ਫ਼ੀਸਦੀ ਵੋਟਿੰਗ ਹੋਈ ਸੀ। ਇੱਥੇ 2007 ਅਤੇ 2012 ’ਚ ਵਿਵੇਕ ਕੁਮਾਰ ਸਿੰਘ ਕਾਂਗਰਸ ਦੀ ਟਿਕਟ ’ਤੇ ਜਿੱਤੇ। ਉੱਥੇ ਹੀ 2017 ’ਚ ਭਾਜਪਾ ਦੇ ਪ੍ਰਕਾਸ਼ ਦਿਵੇਦੀ ਜਿੱਤੇ। 2007 ’ਚ ਵਿਵੇਕ ਕੁਮਾਰ ਸਿੰਘ ਕਾਂਗਰਸ ਤੋਂ ਜਿੱਤੇ ਅਤੇ ਬਸਪਾ ਦੇ ਬਾਬੂਲਾਲ ਕੁਸ਼ਵਾਹਾ ਨੂੰ ਹਰਾਇਆ ਸੀ।
ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ ਨੂੰ ਮਿਲੀ Z+ ਸੁਰੱਖਿਆ
NEXT STORY