ਕੋਲਕਾਤਾ (ਪ. ਸ.) - ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕੋਰੋਨਾ ਵਾਇਰਸ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਸੂਬੇ ਦਾ ਦੌਰਾ ਕਰ ਰਹੀ ਦੋ ਅੰਤਰ-ਮੰਤਰਾਲੇ ਦੀਆਂ ਟੀਮਾਂ (ਆਈ.ਐਮ.ਸੀ.ਟੀ.) ਨੂੰ ‘ਭਾਰਤ ਦੀ ਸਭ ਤੋਂ ਜ਼ਿਆਦਾ ਅਸੰਵੇਦਨਸ਼ੀਲ ਟੀਮਾਂ’ ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਹ ਬੇਸ਼ਰਮੀ ਨਾਲ ‘ਰਾਜਨੀਤਕ ਵਾਇਰਸ’ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੇਂਦਰੀ ਟੀਮਾਂ ਕੋਲਕਾਤਾ ਅਤੇ ਸਿਲਿਗੁੜੀ 'ਚ ਹਸਪਤਾਲਾਂ ਅਤੇ ਵੱਖਰੇ ਵਾਰਡਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੀ ਹਨ। ਰਾਜ ਸਭਾ 'ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ. ਬਰਾਇਨ ਨੇ ਟਵੀਟ ਕੀਤਾ, ‘‘ਜਿਹੋ ਜਿਹੀ ਉਮੀਦ ਸੀ, ਆਈ.ਐਮ.ਸੀ.ਟੀ. ਦੇ ਬੰਗਾਲ ਦੌਰੇ ਦਾ ਕੋਈ ਮਕਸਦ ਨਹੀਂ ਹੈ। ਉਹ ਅਜਿਹੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ ਜਿੱਥੇ ਹਾਟਸਪਾਟ ਨਹੀਂ ਹੈ। ਉਨ੍ਹਾਂ ਦਾ ਅਸਲੀ ਮਕਸਦ ਰਾਜਨੀਤਕ ਵਾਇਰਸ ਫੈਲਾਉਣਾ ਹੈ। ਉਹ ਬੇਸ਼ਰਮੀ ਅਤੇ ਸ਼ਰੇਆਮ ਇਹ ਕਰ ਰਹੀ ਹੈ।
ਚਿਕਨ ਖਾਣ ਦੇ ਸ਼ੌਕੀਨਾਂ ਲਈ ਹੈ ਚੰਗੀ ਖਬਰ, ਹੁੰਦੇ ਹਨ ਕਾਈ ਫਾਇਦੇ
NEXT STORY