ਕਈ ਮੁੱਦਿਆਂ ’ਤੇ ਵਿਰੋਧੀ ਧਿਰ ਤੇ ਸਰਕਾਰ ਦਰਮਿਆਨ ਟਕਰਾਅ ਕਾਰਨ ਸੰਸਦ ’ਚ ਬੇਸ਼ਕ ਉਥਲ-ਪੁਥਲ ਮਚੀ ਹੋਵੇ ਪਰ ਡਰੱਗ ਸਮੱਗਲਰਾਂ ਵੱਲੋਂ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਨੇ ਭਾਜਪਾ ਨੂੰ ਉਦੋਂ ਚਰਚਾ ਦੇ ਕੇਂਦਰ ’ਚ ਲਿਆਂਦਾ ਜਦੋਂ ਤਰੁਣ ਚੁੱਘ ਨੇ ਇਹ ਮੁੱਦਾ ਉਠਾਇਆ।
ਸਰਕਾਰ ਨੇ ਕਿਹਾ ਕਿ ਅਜਿਹੇ ਮਾਮਲੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵੱਲੋਂ ਡਰੱਗ ਸਮੱਗਲਿੰਗ ਦੇ ਮਾਮਲਿਆਂ ਦੀ ਜਾਂਚ ਦੌਰਾਨ ਸਾਹਮਣੇ ਆਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਪੰਜਾਬ ਤੇ ਆਲੇ ਦੁਆਲੇ ਦੇ ਸੂਬਿਆਂ ’ਚ ਕੰਮ ਕਰ ਰਹੀ ਸੰਗਠਿਤ ਡਰੱਗ ਸਮੱਗਲਿੰਗ ਸਿੰਡੀਕੇਟ ਵ੍ਹਟਸਐਪ, ਟੈਲੀਗ੍ਰਾਮ, ਸਨੈਪਚੈਟ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਰਗੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਵੱਧ ਤੋਂ ਵੱਧ ਕਰ ਰਹੀ ਹੈ।
ਹਾਲਾਂਕਿ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਵਿਭਾਗ ਨੇ ਆਪਣੇ ਜਵਾਬ ’ਚ ਆਪਣੀ ਸਥਿਤੀ ਸਪੱਸ਼ਟ ਕੀਤੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਡਰੱਗ ਵਰਗੇ ਮੁੱਦੇ ’ਤੇ ਕੋਈ ਪੱਖਪਾਤੀ ਸਿਆਸਤ ਨਹੀਂ ਹੋਵੇਗੀ। ਸੂਬਾਈ ਤੇ ਕੇਂਦਰ ਸਰਕਾਰਾਂ ਇਕੋ ਪੰਨੇ ’ਤੇ ਹਨ। ‘ਆਪ’ ਬੇਸ਼ੱਕ ਭਾਜਪਾ ਦੀ ਸਿਆਸੀ ਵਿਰੋਧੀ ਹੋਵੇ ਪਰ ਕੇਂਦਰ ਸਰਕਾਰ ਮਾਨ ਸਰਕਾਰ ਵਿਰੁੱਧ ਬੇਲੋੜੇ ਢੰਗ ਨਾਲ ਕੋਈ ਗੱਲ ਨਹੀਂ ਕਰ ਰਹੀ।
ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਪੰਜਾਬ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਰਿਪੋਰਟ ਦਿੱਤੀ ਹੈ ਕਿ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਟ੍ਰਾਂਸਫਰ ਕਰਨ ਤੇ ਵਿੱਤੀ ਲੈਣ-ਦੇਣ ਦੇ ਟ੍ਰੇਲ ਨੂੰ ਲੁਕਾਉਣ ਲਈ ਕ੍ਰਿਪਟੋਕਰੰਸੀ ਤੇ ਵਰਚੁਅਲ ਡਿਜੀਟਲ ਐਸੇਟਸ ਦੀ ਵਰਤੋਂ ਵੀ ਕੀਤੀ ਗਈ ਹੈ। ਹਾਲਾਂਕਿ, ਪ੍ਰਾਈਵੇਸੀ ’ਤੇ ਕੇਂਦ੍ਰਿਤ ਕ੍ਰਿਪਟੋਕਰੰਸੀ ਤੇ ਵਿਦੇਸ਼ੀ ਕਰੰਸੀ ਅਸਲੀ ਭੇਜਣ ਵਾਲੇ ਤੇ ਪ੍ਰਾਪਤਕਰਤਾ ਦੀ ਪਛਾਣ ਕਰਨਾ ਮੁਸ਼ਕਲ ਬਣਾ ਸਕਦੀਆਂ ਹਨ।
ਅਜਿਹੇ ਮਾਮਲਿਆਂ ’ਚ ਜਾਂਚ ਦੌਰਾਨ ਸੰਬੰਧਿਤ ਡਿਜੀਟਲ ਡਿਵਾਈਸਾਂ ਨੂੰ ਜ਼ਬਤ ਕੀਤਾ ਜਾਂਦਾ ਹੈ ਤੇ ਫਾਰੈਂਸਿਕ ਤੌਰ ’ਤੇ ਜਾਂਚ ਕੀਤੀ ਜਾਂਦੀ ਹੈ। ਐੱਨ. ਸੀ. ਬੀ. ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਨੈੱਟਵਰਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਡਿਜੀਟਲ ਫਾਰੈਂਸਿਕ, ਵਿੱਤੀ ਜਾਂਚ ਤੇ ਰਵਾਇਤੀ ਖੁਫੀਆ ਜਾਣਕਾਰੀ ਨੂੰ ਜੋੜਨ ਵਾਲੀ ਇਕ ਤਕਨਾਲੋਜੀ-ਆਧਾਰਤ ਜਾਂਚ ਰਣਨੀਤੀ ਦੀ ਵਰਤੋਂ ਕਰਦਾ ਹੈ।
ਇਹ ਰਣਨੀਤੀ ਵਿਸ਼ੇਸ਼ ਖੁਫੀਆ ਜਾਣਕਾਰੀ ਤੇ ਜਾਂਚ ਪਲੇਟਫਾਰਮਾਂ ਜਿਵੇਂ ਕਿ ਨੈਸ਼ਨਲ ਇੰਟੈਲੀਜੈਂਸ ਗਰਿੱਡ, ਮਲਟੀ-ਏਜੰਸੀ ਸੈਂਟਰ, ਫਾਇਨਾਂਸ਼ੀਅਲ ਇੰਟੈਲੀਜੈਂਸ ਨੈੱਟਵਰਕ ਐਕਸਚੇਂਜ ਤੇ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਨਾਲ-ਨਾਲ ਅੰਤਰਰਾਜੀ ਤੇ ਅੰਤਰ-ਏਜੰਸੀ ਤਾਲਮੇਲ ਦੀ ਵਿਆਪਕ ਵਰਤੋਂ ਕਰਦੀ ਹੈ।
ਐੱਨ. ਸੀ. ਬੀ. ਨੇ ਸਾਈਬਰ-ਸਮਰੱਥ ਨਸ਼ੀਲੇ ਪਦਾਰਥਾਂ ਦੀ ਜਾਂਚ, ਡਿਜੀਟਲ ਫਾਰੈਂਸਿਕ, ਡਾਰਕਨੈੱਟ ਨਿਗਰਾਨੀ, ਕ੍ਰਿਪਟੋਕਰੰਸੀ ਜਾਂਚ ਤੇ ਤਕਨਾਲੋਜੀ-ਸਮਰੱਥ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਜਾਂਚ ’ਚ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਯੂਨਾਈਟਿਡ ਸਟੇਟਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ, ਗਾਂਧੀਨਗਰ ਦੇ ਸਹਿਯੋਗ ਨਾਲ ਐੱਨ. ਸੀ. ਬੀ. ਅਤੇ ਹੋਰ ਡਰੱਗ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਲਈ ਕਈ ਸਮਰੱਥਾ-ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤੇ ਹਨ।
28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
NEXT STORY