ਇੰਦੌਰ—ਪੂਰਬੀ ਲੱਦਾਖ 'ਚ ਭਾਰਤ-ਚੀ ਨ ਵਿਵਾਦ ਮਗਰੋਂ ਚੀਨ ਦੇ ਕਈ ਸਾਮਾਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਜਿੱਥੇ 59 ਚੀਨੀ ਐਪਸ 'ਤੇ ਪਾਬੰਦੀ ਲਾਈ ਗਈ ਹੈ, ਉੱਥੇ ਹੀ ਹੁਣ ਚੀਨੀ ਰੱਖੜੀਆਂ ਨੂੰ ਚੁਣੌਤੀ ਮਿਲ ਰਹੀ ਹੈ। ਗਾਹਕਾਂ ਵਿਚ ਚੀਨ ਤੋਂ ਆਏ ਸਾਮਾਨ ਦੇ ਬਾਈਕਾਟ ਦੀ ਭਾਵਨਾ ਦਾ ਦਾਅਵਾ ਕਰਦੇ ਹੋਏ ਇੰਦੌਰ ਲੋਕ ਸਭਾ ਖੇਤਰ ਦੇ ਭਾਜਪਾ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਕਿਹਾ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਗੈਰ-ਸਰਕਾਰੀ ਸੰਗਠਨਾਂ ਤੋਂ ਇਕ ਲੱਖ ਦੇਸੀ ਰੱਖੜੀਆਂ ਬਣਵਾ ਰਹੇ ਹਨ।
ਲਾਲਵਾਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਨੂੰ ਆਤਮ ਨਿਰਭਰ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਅਸੀਂ ਸ਼ਹਿਰ ਦੇ 22 ਗੈਰ-ਸਰਕਾਰੀ ਸੰਗਠਨਾਂ ਨਾਲ ਜੁੜੀਆਂ ਜਨਾਨੀਆਂ ਦੀ ਮਦਦ ਨਾਲ ਇਕ ਲੱਖ ਰੱਖੜੀਆਂ ਬਣਵਾ ਰਹੇ ਹਾਂ, ਤਾਂ ਕਿ ਸਥਾਨਕ ਬਜ਼ਾਰ ਵਿਚ ਚੀਨ ਤੋਂ ਆਉਣ ਵਾਲੀਆਂ ਰੱਖੜੀਆਂ ਨੂੰ ਚੁਣੌਤੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਤਰ੍ਹਾਂ ਦੇ ਚੀਨੀ ਸਾਮਾਨ ਦੇ ਕਿਫਾਇਤੀ ਬਦਲ ਤਿਆਰ ਕਰਨ ਵਿਚ ਹਾਲਾਂਕਿ ਦੇਸ਼ ਵਿਚ ਨਿਰਮਾਤਾਵਾਂ ਨੂੰ ਥੋੜ੍ਹਾ ਸਮਾਂ ਲੱਗੇਗਾ ਪਰ ਸਥਾਨਕ ਗਾਹਕਾਂ ਦੇ ਮਨ ਵਿਚ ਚੀਨੀ ਸਾਮਾਨ ਦੇ ਬਾਈਕਾਟ ਦੀ ਭਾਵਨਾ ਮਜ਼ਬੂਤ ਹੋ ਰਹੀ ਹੈ।
ਲਾਲਵਾਨੀ ਨੇ ਅੱਗੇ ਕਿਹਾ ਕਿ ਦੇਸ਼ 'ਚ ਬਣੀਆਂ ਰੱਖੜੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ। ਇਨ੍ਹਾਂ ਰੱਖੜੀਆਂ ਨੂੰ ਆਨਲਾਈਨ ਵੇਚਣ ਦੀ ਵੀ ਯੋਜਨਾ ਹੈ। ਇਸ ਵਿਕਰੀ ਨਾਲ ਮਿਲਣ ਵਾਲੀ ਰਕਮ ਰੱਖੜੀ ਬਣਾਉਣ ਵਾਲੇ ਗੈਰ-ਸਰਕਾਰੀ ਸੰਗਠਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈਰ-ਸਰਕਾਰੀ ਸੰਗਠਨਾਂ ਨੇ ਪ੍ਰਧਾਨ ਮੰਤਰੀ ਦੇ ਸਨਮਾਨ 'ਚ ਵਿਸ਼ੇਸ਼ ਰੱਖੜੀ ਬਣਾਈ ਹੈ। ਕੁਝ ਰੱਖੜੀਆਂ ਭਾਰਤੀ ਫੌਜ ਦੇ ਉਨ੍ਹਾਂ 20 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਬਣਾਈਆਂ ਗਈਆਂ ਹਨ, ਜੋ ਪਿਛਲੇ ਮਹੀਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਸੰਘਰਸ਼ ਕਰਦੇ ਹੋਏ ਸ਼ਹਾਦਤ ਪਾ ਗਏ ਸਨ। ਇਸ ਵਾਰ ਰੱਖੜੀ ਦਾ ਤਿਉਹਾਰ 3 ਅਗਸਤ ਨੂੰ ਮਨਾਇਆ ਜਾਵੇਗਾ।
ਅਖਿਲੇਸ਼ ਯਾਦਵ ਦੀ ਬੇਟੀ ਨੇ 12ਵੀਂ 'ਚ ਹਾਸਲ ਕੀਤੇ 98 ਫੀਸਦੀ ਅੰਕ
NEXT STORY