ਉੱਤਰ ਪ੍ਰਦੇਸ਼- ਕਾਊਂਸਿਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (CISCE) ਨੇ 10ਵੀਂ ਅਤੇ 12ਵੀਂ ਦੇ ਨਤੀਜੇ 10 ਜੁਲਾਈ ਨੂੰ ਐਲਾਨ ਕੀਤੇ ਸਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਅਖਿਲੇਸ਼ ਨੇ ਦੱਸਿਆ ਕਰਿ ਉਨ੍ਹਾਂ ਦੀ ਬੇਟੀ ਅਦਿਤੀ ਨੇ ਆਈ.ਐੱਸ.ਸੀ. ਜਮਾਤ 12ਵੀਂ 'ਚ 98 ਫੀਸਦੀ ਅੰਕ ਹਾਸਲ ਕੀਤੇ ਹਨ। ਅਖਿਲੇਸ਼ ਨੇ ਆਪਣੇ ਟਵੀਟ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਅਖਿਲੇਸ਼ ਨੇ ਲਿਖਿਆ,''ਮੇਰੀ ਬੇਟੀ ਅਦਿਤੀ ਨੂੰ ਆਈ.ਐੱਸ.ਸੀ. ਯਾਨੀ 12ਵੀਂ 'ਚ 98 ਫੀਸਦੀ ਅੰਕ ਪ੍ਰਾਪਤ ਕਰਨ 'ਤੇ ਵਧਾਈ। ਸਾਨੂੰ ਉਨ੍ਹਾਂ ਸਾਰੇ ਵਿਦਿਆਰਥੀਆਂ 'ਤੇ ਮਾਣ ਹੈ, ਜਿਨ੍ਹਾਂ ਨੇ ਸਖਤ ਮਿਹਨਤ ਕੀਤੀ। ਉਹ ਸਾਡੇ ਭਵਿੱਖ ਨੂੰ ਉੱਜਵਲ ਬਣਾਉਣ ਜਾ ਰਹੇ ਹਨ।''
ਇਸ ਸਾਲ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜ਼ੂਕੇਸ਼ਨ (ਆਈ.ਸੀ.ਐੱਸ.ਈ.) ਜਮਾਤ 10ਵੀਂ 'ਚ 93.33 ਫੀਸਦੀ ਅਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈ.ਐੱਸ.ਸੀ.) ਜਮਾਤ 12ਵੀਂ 'ਚ 96.84 ਫੀਸਦੀ ਵਿਦਿਆਰਥੀ ਸਫ਼ਲ ਹੋਏ ਹਨ। ਪਿਛਲੇ ਸਾਲ 10ਵੀਂ ਜਮਾਤ 'ਚ 98.54 ਫੀਸਦੀ ਅਤੇ 12ਵੀਂ ਜਮਾਤ 'ਚ 96.52 ਫੀਸਦੀ ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਸੀ। ਇਸ ਵਾਰ ਰਿਜਲਟ ਪਿਛਲੇ ਸਾਲ ਨਾਲੋਂ ਬਿਹਤਰ ਹੈ।
PM ਮੋਦੀ ਨੇ ਕੋਵਿਡ-19 ਨਾਲ ਨਜਿੱਠਣ ਲਈ ਕੇਂਦਰ ਤੇ ਦਿੱਲੀ ਸਰਕਾਰ ਦੀ ਕੀਤੀ ਸ਼ਲਾਘਾ
NEXT STORY