ਚੰਬਾ— ਚਮੇਰਾ ਜਲ ਪਾਵਰ ਯੋਜਨਾ-3 ਦੇ ਪ੍ਰਭਾਵਿਤਾਂ ਨੂੰ ਉਨ੍ਹਾਂ ਦੇ ਹਿੱਸੇ ਦੀ 1 ਪ੍ਰਤੀਸ਼ਤ ਅਧੀਨ ਧਨ ਰਾਸ਼ੀ ਲੰਬੇ ਸਮੇਂ ਤੋਂ ਜਾਰੀ ਨਹੀਂ ਕੀਤੀ ਗਈ। ਆਪਣੇ ਇਸ ਅਧਿਕਾਰ ਨੂੰ ਪਾਉਣ ਲਈ ਪ੍ਰਭਾਵਿਤਾਂ ਨੇ ਉਂਝ ਤਾਂ ਕਈ ਵਾਰ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਪਰ ਹਰ ਵਾਰ ਭਰੋਸੇ ਹੀ ਦਿਵਾਏ ਜਾਂਦੇ ਸਨ। ਅਜਿਹੇ 'ਚ ਪ੍ਰਭਾਵਿਤਾਂ ਨੇ ਸੋਮਵਾਰ ਨੂੰ ਕਮੀਸ਼ਨਰ ਦਫ਼ਤਰ ਚੰਬਾ ਦੇ ਬਾਹਰ ਥਾਲ ਕੁੱਟ-ਕੁੱਟ ਕੇ ਪ੍ਰਦਰਸ਼ਨ ਕੀਤਾ। ਯੋਜਨਾ ਪ੍ਰਭਾਵਿਤ 14 ਪੰਚਾਇਤ ਗੈਰ ਜਨਜਾਤੀ ਖੇਤਰ ਅਤੇ 5 ਪੰਚਾਇਤਾਂ ਕਬਾਇਲੀ ਇਲਾਕੇ ਦੀ ਹੈ। ਪ੍ਰਦਰਸ਼ਨ ਕਿਲੋਡ ਵਾਰਡ ਤੋਂ ਜ਼ਿਲਾ ਪਰਿਸ਼ਦ ਮੈਂਬਰ ਲਲਿਤ ਠਾਕੁਰ ਦੀ ਅਗਵਾਈ 'ਚ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੰਪਨੀ ਪ੍ਰਬੰਧਨ ਅਤੇ ਸਰਕਾਰ ਦੀ ਲਾਪਰਵਾਹੀ ਕਰਕੇ ਸਾਲ 2016 'ਚ ਮਿਲਣ ਵਾਲਾ ਲਾਡਾ ਯੋਜਨਾ ਦਾ ਪੈਸਾ ਅੱਜ 2017 ਤੱਕ ਵੀ ਨਹੀਂ ਮਿਲ ਸਕਿਆ ਹੈ, ਜਿਸ ਦੇ ਵਿਰੋਧ 'ਚ ਉਹ ਕਮੀਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਪਹੁੰਚੇ ਹਨ।
ਅਜਿਹਾ ਜਲਵਾ ਸੀ ਰੱਬ ਦੇ ਨਾਂ 'ਤੇ ਉਲੂ ਬਨਾਉਣ ਵਾਲੇ ਰਾਮ ਰਹੀਮ ਦਾ, ਲੋਕਾਂ ਨੂੰ ਮੂਰਖ ਬਣਾ ਇੰਝ ਕਮਾਈ ਕਰੋੜਾਂ ਦੀ ਸੰਪਤੀ
NEXT STORY