ਤਪਾ ਮੰਡੀ (ਸ਼ਾਮ, ਗਰਗ) : ਇੱਥੇ ਤਾਜੋਕੇ ਰੋਡ ਸਥਿਤ ਚੋਰਾਂ ਦੇ ਗਿਰੋਹ ਵਲੋਂ ਆੜ੍ਹਤੀਏ ਦੇ ਇੱਕ ਫੜ੍ਹ ‘ਚੋਂ ਕਰੀਬ 110 ਗੱਟੇ ਕਣਕ ਚੋਰੀ ਹੋ ਜਾਣ ਕਾਰਨ ਆੜ੍ਹਤੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸੰਬੰਧੀ ਆੜ੍ਹਤੀਆਂ ਪਵਨ ਕੁਮਾਰ ਐਂਡ ਸੰਨਜ ਦੇ ਮਾਲਕ ਪਵਨ ਕੁਮਾਰ ਪੱਖੋ ਨੇ ਦੱਸਿਆ ਕਿ ਉਨ੍ਹਾਂ ਦੇ ਫੜ੍ਹ ‘ਚ ਹਜ਼ਾਰਾਂ ਦੀ ਗਿਣਤੀ ‘ਚ ਕਣਕ ਦੇ ਗੱਟੇ ਪਏ ਸੀ ਪਰ ਰਾਤ ਸਮੇਂ ਚੋਰ ਖੇਤਾਂ ਵਾਲੇ ਪਾਸਿਓਂ ਕਰੀਬ 15 ਫੁੱਟ ਉੱਚੀ ਕੰਧ ਨਾਲ ਕੋਈ ਵ੍ਹੀਕਲ ਖੜ੍ਹਾ ਕਰਕੇ ਕਣਕ ਦੇ ਗੱਟੇ ਲੋਡ ਕਰਕੇ ਲੈ ਗਏ।
ਇਸ ਗੱਲ ਦਾ ਉਨ੍ਹਾਂ ਨੂੰ ਸਵੇਰ ਸਮੇਂ ਪਤਾ ਲੱਗਾ, ਜਦ ਉਹ ਫੜ੍ਹ ‘ਚ ਗੇੜਾ ਲਾਉਣ ਆਏ। ਮਾਲਕਾਂਅਨੁਸਾਰ ਇੱਕ ਕਮਰੇ ‘ਚ ਉਨ੍ਹਾਂ ਦੇ 4-5 ਮਜ਼ਦੂਰ ਵੀ ਸੁੱਤੇ ਪਏ ਸੀ ਪਰ ਦਿਨ ਦੇ ਥੱਕੇ ਹਾਰੇ ਨੀਂਦ ਨਹੀਂ ਖੁੱਲ੍ਹੀ ਜਾਂ ਉਨ੍ਹਾਂ ਨੂੰ ਕੁੱਝ ਸੁੰਘਾ ਦਿੱਤਾ ਹੋਵੇਗਾ ਅਤੇ ਚੋਰ ਕਰੀਬ 110 ਕਣਕ ਦੇ ਗੱਟੇ ਚੋਰੀ ਕਰਕੇ ਲੈ ਗਏ। ਇਸ ਦੀ ਅੰਦਾਜ਼ਨ ਕੀਮਤ ਸਵਾ ਲੱਖ ਰੁਪਏ ਬਣਦੀ ਹੈ। ਚੋਰੀ ਸੰਬੰਧੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਅਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਚੋਰੀ ਵਾਲੇ ਥਾਂ 'ਤੇ ਪਹੁੰਚ ਕੇ ਇਲਾਕੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਚੋਰਾਂ ਨੂੰ ਜਲਦੀ ਫੜ੍ਹਨ ਦਾ ਦਾਅਵਾ ਕੀਤਾ ਗਿਆ।
ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ (ਵੀਡੀਓ)
NEXT STORY