ਨਵੀਂ ਦਿੱਲੀ— ਮੰਗਲਵਾਰ ਨੂੰ ਇਕ ਔਰਤ ਦੀ ਚਮੇਰਾ ਨਦੀ 'ਚ ਲਾਸ਼ ਮਿਲੀ। ਔਰਤ ਦੀ ਪਹਿਚਾਨ ਹੋਣ ਦੇ ਚਲਦੇ ਪੁਲਸ ਨੇ ਲਾਸ਼ ਨੂੰ ਪੋਰਸਮਾਰਟਮ ਕਰਵਾਉਣ ਦੇ ਬਾਅਦ ਉਸ ਦੇ ਪਰਿਜਨਾਂ ਨੂੰ ਸੌਂਪ ਦਿੱਤਾ। ਐੱਸ. ਪੀ. ਚੰਬਾ ਡਾ. ਮੋਨਿਕਾ ਨੇ ਦੱਸਿਆ ਕਿ ਲਾਸ਼ ਦੀ ਪਹਿਚਾਨ ਕਿਰਨ ਕੁਮਾਰੀ ਪਤਨੀ ਰਾਜੇਸ਼ ਕੁਮਾਰ ਨਿਵਾਸੀ ਤਿਆਰੀ ਦੇ ਰੂਪ 'ਚ ਹੋਈ ਹੈ।
ਮਾਨਸਿਕ ਰੂਪ ਤੋਂ ਬੀਮਾਰ ਸੀ ਔਰਤ
ਪਰਿਵਾਰਿਕ ਮੈਂਬਰਾਂ ਮੁਤਾਬਕ ਕਿਰਨ ਮਾਨਸਿਕ ਰੂਪ ਤੋਂ ਬੀਮਾਰ ਸੀ ਅਤੇ 10 ਜੂਨ ਨੂੰ ਉਹ ਪਿੰਡ ਦੇ ਮੰਦਰ 'ਚ ਖੇਡ ਰਹੀ ਸੀ। ਜਿੱਥੋਂ ਪਿੰਡ ਅਤੇ ਪਰਿਵਾਰ ਵਾਲੇ ਉਸ ਨੂੰ ਘਰ ਲੈ ਆਏ। ਘਰ 'ਚ ਕਿਰਨ ਕੁਮਾਰੀ ਰਾਤ ਨੂੰ ਆਪਣੇ ਪਤੀ ਅਤੇ ਬੇਟੇ ਨਾਲ ਸੌ ਗਈ। ਸਵੇਰੇ ਜਦੋਂ ਘਰਵਾਲਿਆਂ ਦੀ ਨੀਂਦ ਖੁਲ੍ਹੀ ਤਾਂ ਉਨ੍ਹਾਂ ਨੇ ਕਿਰਨ ਨੂੰ ਘਰ ਤੋਂ ਗਾਇਬ ਪਾਇਆ। ਉਨ੍ਹਾਂ ਨੇ ਕਿਰਨ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਉਹ ਉਨ੍ਹਾਂ ਨੂੰ ਕਿਤੇ ਵੀ ਨਹੀਂ ਮਿਲੀ, ਜਿਸ ਦੇ ਚਲਦੇ ਸੋਮਵਾਰ ਨੂੰ ਉਸ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।
ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪੀ ਗਈ ਲਾਸ਼
ਮੰਗਲਵਾਰ ਨੂੰ ਪੁਲਸ ਨੂੰ ਪਲੇਈ ਪਿੰਡ ਦੇ ਕੋਲ ਇਕ ਲਾਸ਼ ਚਮੇਰਾ ਨਦੀ 'ਚ ਤੈਰਦੀ ਹੋਈ ਦਿਖਾਈ ਦੇਣ ਦੀ ਸੂਚਨਾ ਮਿਲੀ। ਪੁਲਸ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਨਦੀ 'ਚੋਂ ਬਾਹਰ ਕੱਢਿਆ ਤਾਂ ਉਸ ਦੀ ਪਹਿਚਾਨ ਕਿਰਨ ਕੁਮਾਰੀ ਦੇ ਰੂਪ 'ਚ ਕੀਤੀ ਗਈ। ਪਰਿਵਾਰ ਵਾਲਿਆਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਦਾ ਪੋਸਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਮੋਦੀ ਨੇ ਮੈਨਪੂਰੀ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਪ੍ਰਗਟਾਇਆ ਦੁੱਖ
NEXT STORY