ਵਿਸ਼ਾਖਾਪਟਨਮ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਬੁਲੇਟ ਟਰੇਨ ਜਲਦੀ ਹੀ ਦੱਖਣੀ ਭਾਰਤ ’ਚ ਵੀ ਚੱਲੇਗੀ। ਸ਼ੁੱਕਰਵਾਰ ‘ਇੰਡੀਆ ਫੂਡ ਮੈਨੂਫੈਕਚਰਿੰਗ ਸਮਿਟ’ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਬੁਲੇਟ ਟਰੇਨ ਸੇਵਾ ਹੈਦਰਾਬਾਦ, ਅਮਰਾਵਤੀ, ਚੇਨਈ ਤੇ ਬੰਗਲੁਰੂ ਦੀ 5 ਕਰੋੜ ਤੋਂ ਵੱਧ ਆਬਾਦੀ ਦੀ ਸੇਵਾ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਵੇਖਣ ਦੇ ਹੁਕਮ ਦਿੱਤੇ ਗਏ ਹਨ। ਬੁਲੇਟ ਟਰੇਨ ਤੋਂ ਇਲਾਵਾ ਆਂਧਰਾ ਪ੍ਰਦੇਸ਼ ਆਪਣੀ ਸੜਕ ਪ੍ਰਣਾਲੀ ਨੂੰ ਵੱਡੇ ਪੱਧਰ ’ਤੇ ਵਿਕਸਤ ਕਰ ਰਿਹਾ ਹੈ। ਇਸ ’ਚ ਕੌਮਾਂਤਰੀ ਪੈਮਾਨਿਆਂ ਅਨੁਸਾਰ ਦੂਰ-ਦੁਰਾਡੇ ਦੀਆਂ ਸੜਕਾਂ ਦੀ ਵੀ ਸ਼ਾਨਦਾਰ ਸੇਵਾ ਸੰਭਾਲ ਕੀਤੀ ਜਾਏਗੀ।
‘ਰਾਮ ਸੇਤੂ’ ਨੂੰ ਰਾਸ਼ਟਰੀ ਯਾਦਗਾਰ ਐਲਾਨਣ ਲਈ ਪਟੀਸ਼ਨ, SC ਨੇ ਕੇਂਦਰ ਕੋਲੋਂ ਜਵਾਬ ਮੰਗਿਆ
NEXT STORY