ਨਵੀਂ ਦਿੱਲੀ, (ਭਾਸ਼ਾ)- ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ’ਚ ਦੱਖਣ-ਪੱਛਮੀ ਮਾਨਸੂਨ ਦੌਰਾਨ ਸਾਧਾਰਣ ਮੀਂਹ ਪੈਣ ਦੀ ਉਮੀਦ ਹੈ। ਵਿਭਾਗ ਨੇ ਹਾਲਾਂਕਿ ਕਿਹਾ ਕਿ ਮਾਨਸੂਨ ਦੌਰਾਨ ‘ਅਲ ਨੀਨੋ’ ਦੀ ਸਥਿਤੀ ਬਣ ਸਕਦੀ ਹੈ ਪਰ ਸਕਾਰਾਤਮਕ ਹਿੰਦ ਮਹਾਸਾਗਰ ਡਾਈਪੋਲ (ਆਈ. ਓ. ਡੀ.) ਅਤੇ ਉੱਤਰੀ ਗੋਲਾ ਅਰਧ ’ਤੇ ਘੱਟ ਬਰਫ ਪੈਣ ਨਾਲ ਅਜਿਹੇ ਹਾਲਾਤ ਦਾ ਮੁਕਾਬਲਾ ਕਰਨ ’ਚ ਮਦਦ ਮਿਲ ਸਕਦੀ ਹੈ। ਇਹ ਅਗਾਊਂ ਅੰਦਾਜ਼ਾ ਖੇਤੀਬਾੜੀ ਖੇਤਰ ਲਈ ਰਾਹਤ ਦੀ ਖਬਰ ਹੈ। ਖੇਤੀਬਾੜੀ ਖੇਤਰ ਫਸਲਾਂ ਦੀ ਪੈਦਾਵਾਰ ਲਈ ਮੁੱਖ ਰੂਪ ’ਚ ਮਾਨਸੂਨ ਦੇ ਮੀਂਹ ’ਤੇ ਹੀ ਨਿਰਭਰ ਰਹਿੰਦਾ ਹੈ।
ਆਈ. ਐੱਮ. ਡੀ. ਦੇ ਅਗਾਊਂ ਅੰਦਾਜ਼ੇ ਤੋਂ ਇਕ ਦਿਨ ਪਹਿਲਾਂ ਨਿਜੀ ਮੌਸਮ ਅਗਾਊਂ ਅੰਦਾਜ਼ਾ ਏਜੰਸੀ ‘ਸਕਾਈਮੇਟ ਵੈਦਰ’ ਨੇ ਦੇਸ਼ ’ਚ ਮਾਨਸੂਨ ਦੌਰਾਨ ‘ਸਾਧਾਰਣ ਤੋਂ ਘੱਟ’ ਮੀਂਹ ਪੈਣ ਦਾ ਅੰਦਾਜ਼ਾ ਪ੍ਰਗਟਾਇਆ ਸੀ। ਭੂ ਵਿਗਿਆਨ ਮੰਤਰਾਲਾ ਦੇ ਸਕੱਤਰ ਐੱਮ. ਰਵੀਚੰਦਰਨ ਨੇ ਦੱਸਿਆ, ‘‘ਭਾਰਤ ’ਚ ਦੱਖਣ-ਪੱਛਮ ਮਾਨਸੂਨ (ਜੂਨ ਤੋਂ ਸਤੰਬਰ) ਦੌਰਾਨ ਸਾਧਾਰਣ ਮੀਂਹ ਪੈ ਸਕਦਾ ਹੈ। ਇਹ ਲੰਮੀ ਮਿਆਦ ਦੇ ਔਸਤ ਦਾ 96 ਫੀਸਦੀ (ਇਸ ’ਚ 5 ਫ਼ੀਸਦੀ ਉੱਪਰ ਜਾਂ ਹੇਠਾਂ ਹੋ ਸਕਦਾ) ਹੈ। ਲੰਮੀ ਮਿਆਦ ਦਾ ਔਸਤ 87 ਸੈ. ਮੀ. ਹੈ।’’ ਆਈ. ਐੱਮ. ਡੀ. ਦੇ ਡਾਇਰੈਕਟਕਰ ਜਨਰਲ ਐੱਮ. ਮਹਾਪਾਤਰਾ ਨੇ ਦੱਸਿਆ ਕਿ ਮੀਂਹ ਦੇ ਸਾਧਾਰਣ ਅਤੇ ਸਾਧਾਰਣ ਨਾਲੋਂ ਵੱਧ ਹੋਣ ਦੀ 67 ਫੀਸਦੀ ਸੰਭਾਵਨਾ ਹੈ।
ਸੇਵਾ-ਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਵੀ ਸਰਕਾਰੀ ਕਰਮਚਾਰੀ ਸਾਲਾਨਾ ਤਨਖਾਹ ਵਾਧੇ ਦੇ ਹੱਕਦਾਰ : ਸੁਪਰੀਮ ਕੋਰਟ
NEXT STORY