ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਕਿਹਾ ਕਿ 'ਆਪਰੇਸ਼ਨ ਸਿੰਦੂਰ' ਦੌਰਾਨ ਬ੍ਰਹਿਮੋਸ ਮਿਜ਼ਾਈਲ ਦੀ ਤਾਕਤ ਦੀ ਝਲਕ ਦੇਖਣ ਨੂੰ ਮਿਲੀ ਸੀ ਅਤੇ ਜੇਕਰ ਇਹ ਕਾਫ਼ੀ ਨਹੀਂ ਹੈ ਤਾਂ ਪਾਕਿਸਤਾਨੀਆਂ ਤੋਂ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦ ਨੂੰ ਕੁਚਲਣ ਦਾ ਸਮਾਂ ਆ ਗਿਆ ਹੈ ਅਤੇ ਇਸ ਲਈ ਪੂਰੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕਜੁੱਟ ਹੋਣਾ ਪਵੇਗਾ। 'ਬ੍ਰਹਿਮੋਸ ਏਅਰੋਸਪੇਸ ਇੰਟੀਗ੍ਰੇਸ਼ਨ ਐਂਡ ਟੈਸਟਿੰਗ ਫੈਸਿਲਿਟੀ' ਦੇ ਉਦਘਾਟਨ ਸਮਾਰੋਹ 'ਚ ਬੋਲਦਿਆਂ ਆਦਿਤਿਆਨਾਥ ਨੇ ਕਿਹਾ,"ਬ੍ਰਹਿਮੋਸ ਮਿਜ਼ਾਈਲ ਕੀ ਹੁੰਦੀ ਹੈ? ਤੁਸੀਂ ਲੋਕਾਂ ਨੇ 'ਆਪਰੇਸ਼ਨ ਸਿੰਦੂਰ' ਦੇ ਤਹਿਤ ਇਸ ਦੀ ਬਹਾਦਰੀ ਦੀ ਝਲਕ ਦੇਖੀ ਹੈ। ਜੇਕਰ ਤੁਸੀਂ ਇਸ ਨੂੰ ਨਹੀਂ ਦੇਖਿਆ ਹੈ ਤਾਂ ਤੁਹਾਨੂੰ ਘੱਟੋ ਘੱਟ ਪਾਕਿਸਤਾਨੀਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਬ੍ਰਹਿਮੋਸ ਮਿਜ਼ਾਈਲ ਦੀ ਤਾਕਤ ਕੀ ਹੈ।" ਯੋਗੀ ਨੇ ਕਿਹਾ,"ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਹੁਣ ਕਿਸੇ ਵੀ ਅੱਤਵਾਦੀ ਘਟਨਾ ਨੂੰ ਜੰਗ ਮੰਨਿਆ ਜਾਵੇਗਾ। ਜਦੋਂ ਤੱਕ ਅਸੀਂ ਅੱਤਵਾਦ ਨੂੰ ਪੂਰੀ ਤਰ੍ਹਾਂ ਕੁਚਲ ਨਹੀਂ ਦਿੰਦੇ, ਸਮੱਸਿਆ ਹੱਲ ਨਹੀਂ ਹੋਵੇਗੀ। ਇਸ ਨੂੰ ਕੁਚਲਣ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਲਈ ਪੂਰੇ ਭਾਰਤ ਨੂੰ ਮੋਦੀ ਦੀ ਅਗਵਾਈ ਹੇਠ ਇਕਜੁਟ ਹੋਣਾ ਪਵੇਗਾ।
ਯੋਗੀ ਨੇ ਕਿਹਾ ਕਿ ਅੱਤਵਾਦ ਇਕ 'ਕੁੱਤੇ ਦੀ ਪੂਛ' ਵਾਂਗ ਹੈ, ਜਿਸ ਨੂੰ ਕਦੇ ਸਿੱਧਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ,''ਇਹ ਪਿਆਰ ਦੀ ਭਾਸ਼ਾ ਮੰਨਣ ਵਾਲਾ ਨਹੀਂ ਹੈ, ਉਨ੍ਹਾਂ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦੇਣ ਲਈ ਤਿਆਰ ਹੋਣਾ ਹੋਵੇਗਾ ਅਤੇ ਭਾਰਤ ਨੇ 'ਆਪਰੇਸ਼ਨ ਸਿੰਦੂਰ' ਦੇ ਮਾਧਿਅਮ ਨਾਲ ਦੁਨੀਆ ਨੂੰ ਇਕ ਸੰਦੇਸ਼ ਦੇ ਦਿੱਤਾ ਹੈ।'' ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਦੇ ਸੰਕਲਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ 'ਆਪਰੇਸ਼ਨ ਸਿੰਦੂਰ' ਦੀ ਸਫ਼ਲਤਾ ਲਈ ਭਾਰਤ ਦੀਆਂ ਸੈਨਾਵਾਂ, ਆਪਣੇ ਸਾਰੇ ਬਹਾਦਰ ਜਵਾਨਾਂ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦਾ ਦਿਲੋਂ ਧੰਨਵਾਦ ਕਰਦੇ ਹੋਏ ਪ੍ਰਦੇਸ਼ਵਾਸੀਆਂ ਵਲੋਂ ਦਿਲੋਂ ਵਧਾਈ ਦਿੰਦਾ ਹਾਂ। ਯੋਗੀ ਨੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪ੍ਰਤੀ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਰੱਖਿਆ ਉਤਪਾਦਾਂ ਲਈ ਉੱਤਰ ਪ੍ਰਦੇਸ਼ ਨੂੰ ਇਕ ਮਹੱਤਵਪੂਰਨ ਕੇਂਦਰ ਵਜੋਂ ਵਿਕਸਿਤ ਕਰਨ ਦੇ ਟੀਕੇ ਨੂੰ ਅੱਗੇ ਵਧਾਇਆ। ਯੋਗੀ ਨੇ ਕਿਹਾ,''2018 'ਚ ਜਦੋਂ ਉੱਤਰ ਪ੍ਰਦੇਸ਼ ਨੇ ਆਪਣਾ ਪਹਿਲਾ ਨਿਵੇਸ਼ ਸੰਮੇਲਨ ਲਖਨਊ 'ਚ ਆਯੋਜਿਤ ਕੀਤਾ ਸੀ, ਉਦੋਂ ਕੇਂਦਰੀ ਬਜਟ 'ਚ 2 ਡਿਫੈਂਸ ਕੋਰੀਡੋਰ ਦਾ ਐਲਾਨ ਹੋਇਆ। ਪ੍ਰਧਾਨ ਮੰਤਰੀ ਜੀ ਨੇ ਲਖਨਊ 'ਚ ਹੀ ਇਕ ਕੋਰੀਡੋਰ ਦਾ ਐਲਾਨ ਕੀਤਾ। ਉੱਤਰ ਪ੍ਰਦੇਸ਼ 'ਚ 6 ਨੋਡ-ਲਖਨਊ, ਕਾਨਪੁਰ, ਅਲੀਗੜ੍ਹ, ਆਗਰਾ, ਝਾਂਸੀ ਅਤੇ ਚਿੱਤਰਕੂਟ 'ਚ ਤੈਅ ਕੀਤੇ ਗਏ। ਉਨ੍ਹਾਂ ਕਿਹਾ,''2019 'ਚ ਕੇਂਦਰ 'ਚ ਮੁੜ ਸਰਕਾਰ ਬਣਨ ਤੋਂ ਬਾਅਦ ਰੱਖਿਆ ਮੰਤਰੀ ਵਜੋਂ ਰਾਜਨਾਥ ਸਿੰਘ ਨੇ ਪਹਿਲੀ ਵਾਰ ਲਖਨਊ 'ਚ ਡਿਫੈਂਸ ਐਕਸਪੋ' ਆਯੋਜਿਤ ਕਰਵਾਇਆ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਲਖਨਊ 'ਚ ਬ੍ਰਹਿਮੋਸ ਮਿਜ਼ਾਈਲ ਬਣਾਉਣ ਲਈ ਵੱਡੇ ਪ੍ਰੋਗਰਾਮ ਨੂੰ ਅੱਗੇ ਵਧਾਉਣਗੇ। ਬ੍ਰਹਿਮੋਸ ਮਿਜ਼ਾਈਲ ਲਈ ਰਾਜ ਸਰਕਾਰ ਨੇ 200 ਏਕੜ ਦਾ ਖੇਤਰ ਉਪਲੱਬਧ ਕਰਵਾਇਆ ਅਤੇ ਹੁਣ ਉਤਪਾਦਨ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ।'' ਯੋਗੀ ਨੇ ਰੱਖਿਆ ਮੰਤਰੀ ਅਤੇ ਖੇਤਰੀ ਸੰਸਦ ਮੈਂਬਰ ਰਾਜਨਾਥ ਸਿੰਘ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਟਾਇਰਮੈਂਟ ਤੋਂ ਸਿਰਫ਼ 2 ਮਹੀਨੇ ਪਹਿਲਾਂ ਸ਼ਹੀਦ ਹੋਏ ਬਹਾਦਰ ਸੂਬੇਦਾਰ, ਘਰ ਪਹੁੰਚੀ ਮੇਜਰ ਪਵਨ ਕੁਮਾਰ ਦੀ ਦੇਹ
NEXT STORY