ਨੈਸ਼ਨਲ ਡੈਸਕ : ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਲਈ ਬੁੱਧਵਾਰ ਨੂੰ ਹੋਏ ਐਗਜ਼ਿਟ ਪੋਲ ਦੇ ਸ਼ੁਰੂਆਤੀ ਅਨੁਮਾਨਾਂ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਕਾਂਟੇ ਦੀ ਲੜਾਈ ਦਿਖਾਈ ਦੇ ਰਹੀ ਹੈ ਅਤੇ ਜਨਤਾ ਦਲ ਐੱਸ ਦੀ ਭੂਮਿਕਾ ਮਹੱਤਵਪੂਰਨ ਦਿਸ ਰਹੀ ਹੈ।
ਪੋਲਿੰਗ ਤੋਂ ਤੁਰੰਤ ਬਾਅਦ ਪ੍ਰਸਾਰਿਤ 5 ਏਜੰਸੀਆਂ ਦੇ ਐਗਜ਼ਿਟ ਪੋਲ 'ਚ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਕੋਈ ਵੱਡੀ ਲਹਿਰ ਦਾ ਰੁਝਾਨ ਦਿਖਾਈ ਨਹੀਂ ਦਿੱਤਾ, ਜਦੋਂ ਕਿ 2 ਐਗਜ਼ਿਟ ਪੋਲ 'ਚ ਭਾਜਪਾ ਨੂੰ ਕੰਮਚਲਾਊ ਬਹੁਮਤ ਦੇ ਨੇੜੇ ਦਿਖਾਇਆ ਗਿਆ ਹੈ, ਉਥੇ ਇਕ ਵਿੱਚ ਕਾਂਗਰਸ ਬਹੁਮਤ ਦਾ ਅੰਕੜਾ ਪਾਰ ਕਰਦੀ ਦਿਸ ਰਹੀ ਹੈ। ਇਨ੍ਹਾਂ ਸਰਵੇਖਣਾਂ ਵਿੱਚ ਭਾਜਪਾ ਨੂੰ 79 ਤੋਂ 117, ਕਾਂਗਰਸ ਨੂੰ 86 ਤੋਂ 118 ਅਤੇ ਜਨਤਾ ਦਲ ਐੱਸ ਨੂੰ 14 ਤੋਂ 33 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਅਗਲੇ ਮਹੀਨੇ ਅਮਰੀਕਾ ਜਾਣਗੇ PM ਮੋਦੀ, ਰਾਸ਼ਟਰਪਤੀ ਬਾਈਡੇਨ ਵ੍ਹਾਈਟ ਹਾਊਸ 'ਚ ਕਰਨਗੇ ਮਹਿਮਾਨ ਮੇਜ਼ਬਾਨੀ
'ਟੀਵੀ 9' ਅਤੇ 'ਪੋਲਸਟ੍ਰੇਟ' ਵੱਲੋਂ ਕਰਵਾਏ ਗਏ ਪੋਸਟ-ਪੋਲ ਸਰਵੇ 'ਚ ਕਿਹਾ ਗਿਆ ਹੈ ਕਿ ਕਾਂਗਰਸ ਨੂੰ 99 ਤੋਂ 109 ਸੀਟਾਂ ਮਿਲ ਸਕਦੀਆਂ ਹਨ, ਜਦਕਿ ਭਾਜਪਾ ਨੂੰ 88 ਤੋਂ 98 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਐਗਜ਼ਿਟ ਪੋਲ 'ਚ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਜੇਡੀ (ਐੱਸ) ਨੂੰ 21 ਤੋਂ 26 ਸੀਟਾਂ ਮਿਲ ਸਕਦੀਆਂ ਹਨ। 'ਏਬੀਪੀ ਨਿਊਜ਼' ਅਤੇ 'ਸੀ ਵੋਟਰ' ਦੇ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਨੂੰ 100 ਤੋਂ 112 ਸੀਟਾਂ, ਭਾਜਪਾ ਨੂੰ 83 ਤੋਂ 95 ਅਤੇ ਜੇਡੀ (ਐੱਸ) ਨੂੰ 21 ਤੋਂ 29 ਸੀਟਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਅਰਬਪਤੀ ਮਲਿਕ ਰਿਆਜ਼ ਹੁਸੈਨ, ਜਿਸ ਕਾਰਨ ਜਲ਼ ਰਿਹਾ ਪਾਕਿਸਤਾਨ, ਜੇਲ੍ਹ ਗਏ ਇਮਰਾਨ ਖਾਨ
ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ ਲਈ ਵੋਟਿੰਗ ਬੁੱਧਵਾਰ ਸ਼ਾਮ 6 ਵਜੇ ਖਤਮ ਹੋ ਗਈ ਅਤੇ ਕਰੀਬ 65.69 ਫ਼ੀਸਦੀ ਵੋਟਰਾਂ ਨੇ ਸ਼ਾਮ 5 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕਰਨਾਟਕ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੇ ਜਨਤਾ ਦਲ (ਸੈਕੂਲਰ) ਵਿਚਕਾਰ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਬੋਲਣ ਦੀ ਇਜਾਜ਼ਤ ਨਾ ਮਿਲੀ ਤਾਂ ਨੇਪਾਲੀ MP ਨੇ ਸੰਸਦ ’ਚ ਹੀ ਉਤਾਰ ਦਿੱਤੇ ਕੱਪੜੇ
ਨਿਊਜ਼ ਨੇਸ਼ਨ-ਸੀਜੀਐੱਸ ਨੇ ਭਾਜਪਾ ਨੂੰ 114, ਕਾਂਗਰਸ ਅਤੇ ਸਹਿਯੋਗੀਆਂ ਨੂੰ 86, ਜੇਡੀਐੱਸ ਨੂੰ 21 ਤੇ ਹੋਰਨਾਂ ਨੂੰ 3 ਸੀਟਾਂ ਦਿੱਤੀਆਂ ਹਨ। ਰਿਪਬਲਿਕ ਟੀਵੀ-ਪੀ ਮਾਰਕ ਸਰਵੇਖਣ ਨੇ ਭਾਜਪਾ ਨੂੰ 85 ਤੋਂ 100, ਕਾਂਗਰਸ ਨੂੰ 94 ਤੋਂ 108, ਜੇਡੀਐੱਸ ਨੂੰ 24 ਤੋਂ 32 ਅਤੇ ਹੋਰਨਾਂ ਨੂੰ 2 ਤੋਂ 6 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਸੁਵਰਣ ਨਿਊਜ਼- ਜਨ ਕੀ ਬਾਤ ਪੋਲ ਵਿੱਚ ਭਾਜਪਾ ਨੂੰ 94 ਤੋਂ 117, ਕਾਂਗਰਸ ਨੂੰ 91 ਤੋਂ 106, ਜੇਡੀਐੱਸ ਨੂੰ 14 ਤੋਂ 24 ਅਤੇ ਹੋਰਾਂ ਨੂੰ 0 ਤੋਂ 2 ਸੀਟਾਂ ਮਿਲ ਰਹੀਆਂ ਹਨ। ਜ਼ੀ ਨਿਊਜ਼-ਮੈਟ੍ਰਿਕਸ ਏਜੰਸੀ ਦੇ ਸਰਵੇ 'ਚ ਭਾਜਪਾ ਨੂੰ 79 ਤੋਂ 94 ਸੀਟਾਂ, ਕਾਂਗਰਸ ਨੂੰ 103 ਤੋਂ 118, ਜੇਡੀਐੱਸ ਨੂੰ 25 ਤੋਂ 35 ਸੀਟਾਂ ਅਤੇ 2 ਤੋਂ 5 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਗਲੇ ਮਹੀਨੇ ਅਮਰੀਕਾ ਜਾਣਗੇ PM ਮੋਦੀ, ਰਾਸ਼ਟਰਪਤੀ ਬਾਈਡੇਨ ਵ੍ਹਾਈਟ ਹਾਊਸ 'ਚ ਕਰਨਗੇ ਮੇਜ਼ਬਾਨੀ
NEXT STORY