ਕਾਠਮੰਡੂ : ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਦੇ ਕਥਿਤ ਤੌਰ 'ਤੇ ਸ਼ਾਮਲ ਫਰਜ਼ੀ ਸ਼ਰਨਾਰਥੀ ਘੁਟਾਲੇ 'ਤੇ ਗਰਮ ਬਹਿਸ ਦੌਰਾਨ ਪ੍ਰਤੀਨਿਧ ਸਦਨ ਵਿੱਚ ਬੋਲਣ ਦੀ ਇਜਾਜ਼ਤ ਨਾ ਮਿਲਣ 'ਤੇ ਇਕ ਨੇਪਾਲੀ ਸੰਸਦ ਮੈਂਬਰ ਨੇ ਆਪਣੇ ਕੱਪੜੇ ਉਤਾਰ ਦਿੱਤੇ। ਨੇਪਾਲ ਪੁਲਸ ਭੂਟਾਨੀ ਸ਼ਰਨਾਰਥੀਆਂ ਵਜੋਂ ਵਿਦੇਸ਼ਾਂ ਵਿੱਚ ਨੇਪਾਲੀ ਨਾਗਰਿਕਾਂ ਦੀ ਤਸਕਰੀ ਨਾਲ ਜੁੜੇ ਇਕ ਘੁਟਾਲੇ ਦੀ ਜਾਂਚ ਕਰ ਰਹੀ ਹੈ। ਆਜ਼ਾਦ ਮੈਂਬਰ ਅਮਰੇਸ਼ ਸਿੰਘ ਨੇ ਉਸ ਸਮੇਂ ਆਪਣੀ ਕਮੀਜ਼ ਲਾਹ ਦਿੱਤੀ ਜਦੋਂ ਸਪੀਕਰ ਦੇਵਰਾਜ ਘਿਮੀਰੇ ਨੇ ਉਨ੍ਹਾਂ ਨੂੰ ਪ੍ਰਤੀਨਿਧ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਬੋਲਣ ਦਾ ਸਮਾਂ ਨਾ ਦਿੱਤਾ, ਜਿਵੇਂ ਹੀ ਸਿੰਘ ਨੇ ਆਪਣੀ ਕਮੀਜ਼ ਉਤਾਰੀ, ਸਪੀਕਰ ਘਿਮੀਰੇ ਨੇ ਉਨ੍ਹਾਂ ਨੂੰ ਸਦਨ ਵਿੱਚ ਸਹੀ ਵਿਵਹਾਰ ਨਾ ਕਰਨ ਲਈ ਸੰਸਦੀ ਨਿਯਮਾਂ ਅਨੁਸਾਰ ਕਾਰਵਾਈ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ 'ਚ ਲਾਈਆਂ ਗਈਆਂ ਇਹ ਪਾਬੰਦੀਆਂ
ਸਪੀਕਰ ਦੀ ਚਿਤਾਵਨੀ ਤੋਂ ਬਾਅਦ ਸਿੰਘ ਨੇ ਕੱਪੜੇ ਪਾ ਲਏ। ਇਕ ਸਾਬਕਾ ਸੀਨੀਅਰ ਮੰਤਰੀ ਅਤੇ ਹੋਰ ਉੱਚ ਪੱਧਰੀ ਸਾਬਕਾ ਸਰਕਾਰੀ ਅਧਿਕਾਰੀ ਵੀ ਇਸ ਘੁਟਾਲੇ ਵਿੱਚ ਸ਼ਾਮਲ ਹਨ। ਸੀਪੀਐੱਨ-ਯੂਐੱਮਐੱਲ ਦੇ ਸਕੱਤਰ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਬਹਾਦੁਰ ਰਿਆਮਾਜੀ ਕਾਠਮੰਡੂ ਜ਼ਿਲ੍ਹਾ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਫਰਾਰ ਹਨ। ਸੀਪੀਐੱਨ-ਯੂਐੱਮਐੱਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ 2 ਵਾਰ ਮੁਲਾਕਾਤ ਕੀਤੀ, ਜਦੋਂ ਪੁਲਸ ਨੇ ਰਾਏਮਾਝੀ ਦੇ ਖ਼ਿਲਾਫ਼ ਸਰਚ ਵਾਰੰਟ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਵਿਆਹ ਸਬੰਧੀ ਉਲਟ ਪ੍ਰੰਪਰਾ, ਇੱਥੇ ਲਾੜੀ ਦੀ ਬਜਾਏ ਲਾੜੇ ਦੀ ਹੁੰਦੀ ਹੈ ਵਿਦਾਈ
ਪੁਲਸ ਪਹਿਲਾਂ ਹੀ ਰਾਇਮਾਜੀ ਦੇ ਪੁੱਤਰ ਸੰਦੀਪ ਅਤੇ ਇਸ ਰੈਕੇਟ ਵਿੱਚ ਕਥਿਤ ਤੌਰ 'ਤੇ ਸ਼ਾਮਲ 6 ਹੋਰਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਸਾਬਕਾ ਗ੍ਰਹਿ ਸਕੱਤਰ ਟੇਕ ਨਾਰਾਇਣ ਪਾਂਡੇ ਅਤੇ ਇੰਦਰਜੀਤ ਰਾਏ ਸ਼ਾਮਲ ਹਨ, ਜੋ ਸਾਬਕਾ ਗ੍ਰਹਿ ਮੰਤਰੀ ਰਾਮ ਬਹਾਦਰ ਥਾਪਾ ਦੇ ਸੁਰੱਖਿਆ ਸਲਾਹਕਾਰ ਸਨ। ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਨੇਪਾਲੀ ਨਾਗਰਿਕਾਂ ਦੇ ਜਾਅਲੀ ਦਸਤਾਵੇਜ਼ ਹਾਸਲ ਕੀਤੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੜਕੇ ਸਮਰਥਕ, ਇਸਲਾਮਾਬਾਦ 'ਚ ਧਾਰਾ 144 ਲਾਗੂ
NEXT STORY