ਨਵੀਂ ਦਿੱਲੀ- ਚੰਡੀਗੜ੍ਹ ਜੰਗਲਾਤ ਵਿਭਾਗ ਨੇ ਜੰਗਲਾਤ ਗਾਰਡ ਅਤੇ ਫਾਰੈਸਟਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਰਾਹੀਂ ਕੁੱਲ 20 ਅਹੁਦਿਆਂ ਨੂੰ ਭਰਿਆ ਜਾਵੇਗਾ।
ਉਮਰ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਅਤੇ ਵੱਧ ਤੋਂ ਵੱਧ 37 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਸਿੱਖਿਆ ਯੋਗਤਾ
ਜੰਗਲਾਤ ਗਾਰਡ- ਇਸ ਅਹੁਦੇ 'ਤੇ ਅਪਲਾਈ ਕਰਨ ਵਾਲੇ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਫਾਰੈਸਟਰ- ਇਸ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਫਿਜ਼ੀਕਸ, ਕੈਮੈਸਟਰੀ, ਮੈਥ, ਬਾਇਓਲਾਜੀ, ਖੇਤੀਬਾੜੀ 'ਚੋਂ ਕਿਸੇ 2 ਵਿਸ਼ਿਆਂ 'ਚ 12ਵੀਂ ਪਾਸ ਹੋਣਾ ਚਾਹੀਦਾ ਜਾਂ ਫਿਰ ਸੈਕਿੰਡ ਡਿਵੀਜ਼ਨ 'ਚ 10ਵੀਂ ਪਾਸ ਨਾਲ ਆਈ.ਆਈ.ਟੀ. ਹੋਣੀ ਚਾਹੀਦਾ।
ਆਖਰੀ ਤਾਰੀਖ਼
ਉਮੀਦਵਾਰ 20 ਅਕਤੂਬਰ 2020 ਤੱਕ ਅਪਲਾਈ ਕਰ ਸਕਦੇ ਹਨ। ਇਛੁੱਕ ਜਾਂ ਯੋਗ ਉਮੀਵਾਰ ਤੈਅ ਤਾਰੀਖ਼ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਉਕਤ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। ਜੋ ਉਮੀਦਵਾਰ ਲਿਖਤੀ ਪ੍ਰੀਖਿਆ 'ਚ ਸਫ਼ਲ ਹੁੰਦੇ ਹਨ, ਉਨ੍ਹਾਂ ਨੂੰ ਪੀ.ਈ.ਟੀ. ਟੈਸਟ 'ਚ ਸ਼ਾਮਲ ਹੋਣਾ ਹੋਵੇਗਾ। ਇਸ ਰਾਊਂਡ 'ਚ ਸਫ਼ਲ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਪਸੰਦ ਅਨੁਸਾਰ ਨਿਯੁਕਤੀਆਂ ਦਿੱਤੀਆਂ ਜਾਣਗੀਆਂ। ਉਮੀਦਵਾਰ ਧਿਆਨ ਦੇਣ ਕਿ ਨੌਕਰੀ 'ਚ ਪ੍ਰੋਬੇਸ਼ਨ ਪੀਰੀਅਡ 3 ਸਾਲ ਦਾ ਹੋਵੇਗਾ। ਇਸ ਦੌਰਾਨ ਚੁਣੇ ਗਏ ਨੌਜਵਾਨਾਂ ਨੂੰ ਸਿਰਫ਼ ਬੇਸਿਕ ਪੇਅ ਜਾਂ ਡੀ.ਸੀ. ਰੇਟ ਦੇ ਹਿਸਾਬ ਨਾਲ ਭੁਗਤਾਨ ਹੀ ਹੋਵੇਗਾ। ਇਸ ਤੋਂ ਬਾਅਦ ਗਰੇਡ ਦੇ ਹਿਸਾਬ ਨਾਲ ਪੂਰੀ ਤਨਖਾਹ ਮਿਲਣ ਲੱਗੇਗੀ।
ਪਾਕਿਸਤਾਨ ਦੀ ਕਸ਼ਮੀਰ 'ਚ ਅੱਤਵਾਦ ਫੈਲਾਉਣ ਦੀ ਨਵੀਂ ਯੋਜਨਾ, ਲਸ਼ਕਰ ਅਤੇ ਹਿਜ਼ਬੁਲ ਨੂੰ ਸੌਂਪਿਆ ਕੰਮ
NEXT STORY