ਨਵੀਂ ਦਿੱਲੀ- ਐਤਵਾਰ ਨੂੰ ਕਰਤੱਵਯ ਪਥ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਝਾਕੀ ਨੇ ਸ਼ਹਿਰ ਨੂੰ ਪੁਰਾਣੀ ਵਿਰਾਸਤ ਅਤੇ ਆਧੁਨਿਕ ਆਰਕੀਟੈਕਚਰ ਦੇ ਸੁਮੇਲ ਵਜੋਂ ਪ੍ਰਦਰਸ਼ਿਤ ਕੀਤਾ। 'ਸਿਟੀ ਬਿਊਟੀਫੁੱਲ' ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੀ ਕਲਪਨਾ ਇਕ ਆਧੁਨਿਕ ਅਤੇ ਪ੍ਰਗਤੀਸ਼ੀਲ ਸ਼ਹਿਰ ਵਜੋਂ ਕੀਤੀ ਗਈ ਸੀ ਜੋ ਸਾਰਿਆਂ ਨੂੰ ਸਨਮਾਨਜਨਕ ਜੀਵਨ ਪ੍ਰਦਾਨ ਕਰੇਗਾ। ਝਾਕੀ 'ਚ ਜਾਪਾਨੀ ਗਾਰਡਨ ਤੋਂ ਵੀਡੀਓਗ੍ਰਾਫੀ ਕਰਦੇ ਇਕ ਆਦਮੀ ਦੀ ਮੂਰਤੀ ਦਿਖਾਈ ਗਈ ਸੀ, ਜੋ ਇਹ ਦਰਸਾਉਂਦੀ ਸੀ ਕਿ ਕਿਵੇਂ ਚੰਡੀਗੜ੍ਹ ਆਪਣੀ ਹਰਿਆਲੀ, ਆਰਕੀਟੈਕਚਰ ਅਤੇ ਨੌਜਵਾਨ-ਕੇਂਦ੍ਰਿਤ ਜੀਵਨ ਸ਼ੈਲੀ ਦੇ ਕਾਰਨ ਫਿਲਮਾਂ ਦੀ ਸ਼ੂਟਿੰਗ ਲਈ ਇਕ ਪਸੰਦੀਦਾ ਸਥਾਨ ਬਣ ਰਿਹਾ ਹੈ। ਨੇਕ ਚੰਦ ਦੀ ਕਲਾਤਮਕ ਰਚਨਾ 'ਰੌਕ ਗਾਰਡਨ' ਨੇ ਝਾਕੀ ਦੀ ਸੁੰਦਰਤਾ ਨੂੰ ਹੋਰ ਵਧਾ ਦਿੱਤਾ।
ਇਸ ਦੇ ਸਾਈਡ ਪੈਨਲ 'ਤੇ ਵਿਧਾਨ ਸਭਾ ਦੀ ਬਾਹਰੀ ਕੰਧ ਨੂੰ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ। ਸਾਈਡ ਪੈਨਲ ਦੇ ਪਿਛਲੇ ਹਿੱਸੇ 'ਚ ਧਨਾਸ ਝੀਲ ਦੇ ਤੈਰਦੇ ਸੂਰਜੀ ਪੈਨਲ ਦਿਖਾਈ ਦਿੰਦੇ ਹਨ- ਜਿਸ ਨੂੰ ਭਾਰਤ ਦੀ ਸਭ ਤੋਂ ਵੱਡੀ ਤੈਰਦੀ ਸੌਰ ਝੀਲ ਮੰਨਿਆ ਜਾਂਦਾ ਹੈ। ਝਾਕੀ ਵਾਲੀ ਟਰਾਲੀ 'ਤੇ ਹਰੇ ਭਰੇ ਆਧਾਰ ਨੂੰ ਦਰਸਾਇਆ ਗਿਆ, ਜਿਸ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਇਹ ਸ਼ਹਿਰ ਸੀਨੀਅਰ ਨਾਗਰਿਕਾਂ, ਯੋਗਾ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਇਕ ਆਦਰਸ਼ ਸਥਾਨ ਹੈ। ਝਾਕੀ 'ਚ ਪ੍ਰਦਰਸ਼ਿਤ ਪੀਅਰੇ ਜੇਨੇਰੇਟ ਦੁਆਰਾ ਡਿਜ਼ਾਈਨ ਕੀਤਾ ਗਿਆ ਗਾਂਧੀ ਭਵਨ, ਆਰਕੀਟੈਕਚਰਲ ਉੱਤਮਤਾ ਦਾ ਇਕ ਸੱਚਾ ਪ੍ਰਤੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਣਤੰਤਰ ਦਿਵਸ ਦੀ ਪਰੇਡ 'ਚ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਰਣਨੀਤਕ ਮਿਜ਼ਾਈਲ 'ਪ੍ਰਲੇ'
NEXT STORY